ਪੰਨਾ:ਦੁਖੀ ਜਵਾਨੀਆਂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੫੫-

ਸੁੰਦਰੀ

ਤਾਂ ਸੁੰਦਰੀ ਨਠੀ ਨਠੀ ਉਸ ਕੋਲ ਆ ਗਈ। 'ਬਾਪੂ, ਬਾਪੂ' ਕਰਦੀ ਨੇ ਲੱਤਾਂ ਨੂੰ ਗਲਵਕੜੀ ਪਾ ਲਈ।

ਗਦ ਗਦ ਹੋ ਕੇ ਝੰਡੂ ਨੇ ਉਸ ਨੂੰ ਚੁੱਕ ਕੇ ਛਾਤੀ ਨਾਲ ਲਾ ਲੀਤਾ। ਸਾਰੇ ਦਿਨ ਦੀ ਥਕਾਵਟ ਉਸ ਦੀ, ਏਸ . ਬੱਚੀ ਦੀ ਛੋਹ ਨਾਲ ਲਥ ਗਈ ਸੀ। ਸੁੰਦਰੀ ਨੇ ਕਿਹਾ'ਬਾਪੂ ਇਕ ਲਥ (ਲਖ) ਰੁਪਿਆ ਤਿੰਨਾ ਹੁੰਦਾ ਐ ...'

'ਬਹੁਤ ਸਾਰਾ...ਕਿਉਂ?'

'ਭੈਣ ਦੀ ਦਾ ਵਿਵਾਹ ਹੋ ਜਾਏਦਾ ਇਤ ਲਥ (ਲਖ) ਵਿਚ?'

'ਹਾਂ!'ਝੰਡੂ ਵਿਚਾਰਾ ਬਾਲ ਨੂੰ ਪ੍ਰਚਾਉਣ ਲਈ ਹਾਂ ਕਹਿ ਕੇ ਸੋਚ ਰਿਹਾ ਸੀ, ਅੱਜ ਇਸ ਨੂੰ ਇਕ ਲੱਖ ਰੁਪੈ ਬਾਬਤ ਕਿਉਂ ਖਿਆਲ ਆ ਰਹੇ ਹਨ।

ਸੁੰਦਰੀ ਨੇ ਫੇਰ ਪੁਛਿਆ-'ਇਤ ਲਥ ਨਾਲ ਓਛ ਆਮੀਂ ਦੇ ਰੁਪੈ ਚੁਤ ਦਾਣਦੇ ਨਾ?' ਉੱਤਰ ਲਏ ਤੋਂ ਬਿਨਾਂ ਹੀ ਉਹ ਫੇਰ ਬੋਲੀ-'ਆਤੇ (ਆਟੇ) ਵਾਲਾ ਰੋਤੀ (ਰੋਟੀ) ਵਾਤੇ (ਵਾਸਤੇ) ਆਤਾ ਦੇ ਦਿਆ ਤਰੂ?.... ਤੇ ਨਾਲੇ ਇਤ ਲਥ ਨਾਲ ਤੂੰ ਹਥਿਆ (ਹਸਿਆ) ਕਰੇਂਦਾ...' ਝੰਡੂ ਦੀ ਠੋਡੀ ਨੂੰ ਨਿੱਕੇ ਜਿਹੇ ਹਥ ਨਾਲ ਹਿਲਾ ਕੇ ਸੁੰਦਰੀ ਨੇ ਕਿਹਾ-'ਦਸ ਬਾਪੂ ਫੇਰ ਤੂੰ ਹਥਿਆ (ਹਥਿਆ) ਤਰੇਂਦਾ ?'

'ਹਾਂ ਹਾਂ ਹਸਿਆ ਕਰਾਂਗਾ।' ਕਹਿ ਕੇ ਝੰਡੂ ਨੇ ਸੁੰਦਰੀ ਨੂੰ ਕੁਛੜੋਂ ਉਤਾਰ ਦਿੱਤਾ। ਉਸ ਦਾ ਮਨ ਅੰਦਰੇ ਅੰਦਰ ਕਿਸੇ ਅਨੋਖੀ ਗਲ ਦ ਯਾਚਣਾ ਦੇਣ ਲਗ ਪਿਆ। ਚਿਹਰਾ ਇਕ ਚਿਰਾਂ ਦੇ ਰੋਗੀ ਵਾਂਗ ਪੀਲਾ ਪੈ ਗਿਆ। ਸੁੰਦਰੀ ਬਾਪੂ ਨੂੰ