ਪੰਨਾ:ਦੁਖੀ ਜਵਾਨੀਆਂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੫੬-

ਸੁੰਦਰੀ

ਉਦਾਸ ਵੇਖ ਕੇ ਉਥੋਂ ਚਲੀ ਗਈ।

ਅਗਲੇ ਦਿਨ ਮੰਗਲਵਾਰ ਦੀ ਸ਼ਾਮ ਸੀ ! ਦੇਵੀ ਦਾ ਵਾਰ ਹੋਣ ਕਰ ਕੇ ਸਾਰੀਆਂ ਕੁੜੀਆਂ ਤਲਾਵਾਂ ਉਤੇ ਦੀਵੇ ਜਗਾਣ ਜਾ ਰਹੀਆਂ ਸਨ। ਪਿੰਡ ਦਾ ਇਹੋ ਰਵਾਜ ਸੀ। ਸੰਦਰੀ ਨੇ ਵੀ ਉਸ ਦਿਨ ਵਾਲੇ ਪੈਸੇ ਦੇ, ਪੰਜ ਦੀਵੇ ਕੁੜੀਆਂ ਨਾਲ ਜਾ ਕੇ ਲੈ ਆਂਦੇ ਸਨ। ਇਕ ਤਾਸੀ ਵਿਚ ਦੀਵੇ ਬੀੜ ਕੇ ਉਹ ਭਾਮਾਂ ਕੋਲ ਜਾ ਕੇ ਕਹਿਣ ਲਗੀ-'ਭੈਣ ਦੀ...ਮੈਂ ਵੀ ਦੀਵੇ ਜਦਾ ਆਵਾਂ।'

ਭਾਮਾਂ ਆਟਾ ਗੁੰਨ੍ਹ ਰਹੀ ਸੀ। ਉਸ ਨੇ ਆਪਣੇ ਖਿਆਲਾਂ ਵਿਚ ਹੀ ਕਹਿ ਦਿਤਾ 'ਜਾਹ'। ਫੇਰ ਝਟ ਹੀ ਕੁਝ ਖਿਆਲ ਆਉਣ ਤੇ ਉਸ ਨੇ ਕਿਹਾ-'ਸੁੰਦਰੀ ਨਵੇਂ ਤਲਾ ਤੇ ਨਾ ਜਾਵੀਂ..'

ਪਰ ਸੁੰਦਰੀ ਨੇ ਸ਼ਾਇਦ ਭਾਮਾਂ ਦੀ ਇਹ ਨਸੀਹਤ ਨਹੀਂ ਸੁਣੀ। ਉਹ ਜਲਦੀ ਜਲਦੀ ਨਵੇਂ ਤਲਾ ਵੰਨੇ ਹੀ ਜਾ ਰਹੀਂ ਸੀ। ਰਾਹ ਵਿਚ ਉਹ ਸੋਚਣ ਲਗੀ ਮੈਂ ਬਾਪੂ ਨੂੰ ਮਿਲ ਕੇ ਨਹੀਂ ਆਈ-ਫੇਰ ਨਾਲ ਹੀ ਖਿਆਲ ਆਇਆ-ਅਛਾ ਵਡੀ ਹੋ ਕੇ, ਕਾਲੀ ਮਾਤਾ ਕੋਲੋਂ ਪੁਛ ਕੇ ਬਾਪੂ ਨੂੰ ਮਿਲ ਜਾਵਾਂਗੀ। ਉਸ ਵੇਲੇ ਭਾਮਾਂ ਵਹੁਟੀ ਬਣੀ ਹੋਵੇਗੀ ਅਤੇ ਬਾਪੂ ਹਸਦਾ ਹੋਵੇਗਾ... 'ਇਹੋ ਜਿਹੇ ਖਿਆਲਾਂ ਵਿਚ ਹੀ ਉਹ ਛੋਟੇ ਜਿਹੇ ਦਿਮਾਗ ਵਾਲੀ ਸੁੰਦਰੀ ਨਵੇਂ ਤਲਾਬ ਕੋਲ ਪਹੁੰਚ ਗਈ। ਇਕ ਕੁੜੀ ਕੋਲੋਂ ਉਸ ਨੇ ਥਾਲੀ ਵਾਲੇ ਸਾਰੇ ਦੀਵੇ ਜਗਵਾ ਲੀਤੇ। ਇਕ ਕੰਢੇ ਤੇ ਖਲੋ ਕੇ, ਦੋਹਾਂ ਹੱਥਾਂ ਵਿਚ ਦੀਵਿਆਂ ਵਾਲੀ ਤਾਸੀ ਫੜ ਕੇ, ਸੁੰਦਰੀ ਅੱਖਾਂ ਮੀਟ ਕੇ ਖਲੋ