ਪੰਨਾ:ਦੁਖੀ ਜਵਾਨੀਆਂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੫੭-

ਸੁੰਦਰੀ

ਗਈ ਅਤੇ ਕਹਿਣ ਲੱਗੀ-'ਮਾਂ! ਮੈਂ ਤੇਰੇ ਤੋਲ ਆ ਰਈ ਆਂ, ਤੂੰ ਮੇਰੇ ਬਾਪੂ ਨੂੰ ਇਤ ਲਬ ਰੁਪਿਆ ਦੇ ਦੇਵੀਂ... ਹੈਂ ..ਮਾਂ...' ਅਤੇ ਏਥੋਂ ਤੋੜੀ ਕਹਿ ਕੇ ਉਹ ਹੌਲੀ ਹੌਲੀ ਤਲਾ ਦੀਆਂ ਪੌੜੀਆਂ ਉਤਰ ਗਈ। ਪਾਣੀ ਵਿਚ ਗੋਤੇ ਖਾਂਦਿਆਂ ਉਸ ਨੂੰ ਕੰਢੇ ਵਲੋਂ ਆਵਾਜ਼ ਆਈ-'ਸੁੰਦਰੀ' ਉਸ ਨੇ ਮੁੰਹ ਖੋਹਲ ਕੇ ਬਾਪੂ ਕਹਿਣਾ ਚਾਹਿਆ, ਪਰ ਅੱਡੇ ਮੂੰਹ ਵਿਚ ਪਾਣੀ ਹੀ ਪਾਣੀ ਚਲਾ ਗਿਆ।








ਆਪਣੇ ਘਰ ਨੂੰ ਸਵੱਰਗ ਬਨਾਉਣ ਲਈ

ਏਸੇ ਲੇਖਣੀ ਦੀ ਧਾਰਮਕ ਪੁਸਤਕ

ਰੱਬੀ ਨੂਰ

ਜ਼ਰੂਰ ਹੀ ਪੜੋ!