ਪੰਨਾ:ਦੁਖੀ ਜਵਾਨੀਆਂ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨੀ


ਹਥ ਵਿਚ ਮਾਲਾ ਸੀ ਓਸ ਦੇ। ਇਕ ਠੰਡਾ ਸਾਹ ਖਿਚਕੇ ਉਸ ਨੇ ਕਿਹਾ-'ਨਾ ਅਗਲੀ ਦੇ ਨਾ ਪਿਛਲੀ ਦੇ,ਮੈਂ ਸਦਕੇ ਜਾਵਾਂ ਵਿਚਲੀ ਦੇ।' ਉਸੇ ਵੇਲੇ ਫਕੀਰ ਦੇ ਕੋਲੋਂਦੀ ਤਿੰਨ ਇਸਆਂ ਲੰਘ ਰਹੀਆਂ ਸਨ। ਸਚ ਮੁਚ ਹੀ ਉਨ੍ਹਾਂ ਵਿਚੋਂ ਵਿਚਲੀ ਸੁੰਦਰੀ ਸੁੰਦਰਤਾ ਦੀ ਪੁਤਲੀ ਸੀ। ਸ਼ਰਧਾ ਨਾਲ ਫਕੀਰ ਦੇ ਕੋਲ ਬੈਠੇ ਹੋਏ ਜੀਵ, ਫਕੀਰ ਦੀ ਗਲ ਸੁਣਕੇ ਹੱਸ ਪਏ। ਇਕ ਨੇ ਕਿਹਾ-'ਬਗਲ ਵਿਚ ਛੁਰੀਆਂ ਤੇ ਮੁੰਹ ਤੇ ਰਾਮ ਰਾਮ!'ਦੂਜੇ ਨੇ ਉਠ ਕੇ ਸੰਤ ਦੇ ਮੁੰਹ ਤੇ ਕਹਿ ਹੀ ਦਿਤਾ-'ਕਿਉਂ ਜੀ!ਵਿਚਲੀ ਸਚਮੁਚ ਹੀ ਸਦਕੜੇ ਹੋ ਜਾਣ ਵਾਲੀ ਏ? ਪਛਾਣ ਤਾਂ ਤੁਹਾਨੂੰ ਬੜੀ ਏ ਪਰ ਇਹਸੋਚਦਿਆਂ ਮਾਲਾ ਦੇ ਮਨਕੇ....?' ਹਾਂ ਪੁਤਰ! ਵਿਚਲੀ ਚੰਗੀਹੀ ਏ....ਮੈਂ ਵੇਖੀਆਂ ਨੇ ਨਾ ਤਿੰਨੇ ਹੀ, ਪਿਛਲੀ ਨਾਲ ਤੇ ਹੁਣ ਭੀ ਮੇਰਾ ਵਾਸਤਾ ਹੈ ਪਰ ਕਾਕਾ ਤੂੰ ਵਿਚਲੀ ਨਾਲਰੁਝਾ ਹੈ,ਤੈਨੂੰ ਅਗਲੀ ਪਿਛਲੀ ਦੀ ਕੀ ਸਾਰ। ਅਗਲੀ ਤਾਂ ਲੰਘ ਹੀ ਗਈ ਏ ਤੇ ਪਿਛਲੀ ਨਾਲ ਜਦੋਂ ਪਉ ਵਾਸਤਾ ਫੇਰ ਯਾਦ ਆਉ ਤੈਨੂੰ ਵਿਚਲੀ।' ਸੰਤ ਦੀ ਇਹ ਗਲ ਸੁਣ ਕੇ ਜਵਾਨ ਨੂੰ ਰੋਹ ਆ ਗਿਆ, 'ਕੜਕ ਕੇ ਬੋਲਿਆਂ, ਸੰਤ ਜੀ,ਮੈਨੂੰ ਤੁਹਾਡੇ ਨਾਲ ਕੀ ਪਰ ਮੇਰੇ ਤੇ ਵਿਚਲੀ ਵਾਲਾ ਦੋਸ਼ ਜਿਹੜਾ ਤੁਸਾਂ ਲਾਇਆ, ਏਸ ਦਾ ਤੁਹਾਡੇ ਕੋਲ ਕੀ ਸਬੂਤ