ਪੰਨਾ:ਦੁਖੀ ਜਵਾਨੀਆਂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-59-

ਆਸ਼ਾ

ਭਾਂਡੇ ਮਾਂਜ ਕੇ ਝਟ ਲੰਘਾਉਣ ਵਾਲੀ ਬੁਢੀ ਵੀਰਾਂ ਨੂੰ ਕੀ ਪਤਾ ਕਿ ਲਾਟਰੀ ਕੀ ਹੁੰਦੀ ਹੈ, ਉਸ ਨੇ ਪੁਛਿਆ'ਬੁਆ, ਲਾਟਰੀ ਕੀ ਹੁੰਦੀ ਹੈ ?'

'ਅਰੇ ਉਸੇ ਪਾਂਚ ਹਜ਼ਾਰ ਰੁਪਿਆ ਮਿਲਾ ਹੈ। ਆਜ ਹੀ ਤੋਂ ਖਬਰ ਆਈ ਹੈ। ਕਿਆ ਏਕ ਰੁਪਿਆ ਹੀ ਬਣ ਪੜਾ ਉਨ ਸੇ? ਗਰੀਬ ਬੁੜੀਆ ਕੋ ਏਕ ਜੋੜੀ ਕਪੜੇ ਬਣਵਾ ਦੀਏ ਹੋਤੇ। ਹਮ ਨੇ ਤੋਂ ਉਸ ਸਾਲ ਸਾਰੇ ਸ਼ਹਿਰ ਮੇਂ ਮਿਠਾਈ ਬਾਂਟੀ ਥੀ।'

'ਤੂੰ ਵੀ ਲਾਟਰੀ ਜਿਤੀ ਸੀ?'

'ਹਾਂ! ਮਨਸੁਖਾ ਕੇ ਨਾਮ ਕਾ ਟਿਕਟ ਲੀਆ ਥਾ। ਭਾਗ ਨਿਕਲੇ, ਚਾਰ ਬੀਸੀ ਰੁਪਿਆ ਮਿਲਾ ਥਾ।'

'ਚਾਰ ਬੀਸੀ?' ਵੀਰਾਂ ਨੇ ਹੈਰਾਨੀ ਨਾਲ ਪੁਛਿਆ।

'ਹਾਂ! ਸਭ ਆਪਣੇ ਆਪਣੇ ਭਾਗਯ ਕੀ ਬਾਤ ਹੈ। ਅਬ ਕੇ ਮਨਸਖਾ ਨੇ ਆਪਣੇ ਲੜਕੇ ਕੇ ਨਾਮ ਪਰ ਟਿਕਟ ਲੀਆ ਔਰ ਕੁਛ ਨਹੀਂ ਮਿਲਾ। ਮੈਂ ਤੋਂ ਪਹਿਲੇ ਹੀ ਕਹਿ ਚੁਕੀ ਥੀ ਕਿ ਉਸ ਕੇ ਨਾਮ ਕਾ ਟਿਕਟ ਨਾ ਲੋ। ਯਹਿ ਤੋਂ ਫੁਟੇ ਸਿਰ ਕਾ ਲੜਕਾ ਹੈ; ਮਗਰ ਮਨਸੁਖਾ ਨੇ ਏਕੇ ਨਹੀਂ ਸੁਣੀ, ਕਹਾ ਇਸ ਕੀ ਤਕਦੀਰ ਭੀ ਤੋਂ ਦੇਖੇਂ।'

'ਬੁਆ' ਲਾਟਰੀ ਦੀ ਟਿਕਟ ਕਿਹੋ ਜਿਹੀ ਹੁੰਦੀ ਏ, ਉਸ ਨਾਲ ਐਨੇ ਰੁਪੈ ਕਿਥੋਂ ਮਿਲ ਜਾਂਦੇ ਨੇ?'

'ਤ੍ਰਲੋਕ ਬਾਬੂ ਉਸ ਟਿਕਟ ਕੋ ਵਲਾਇਤ ਸੇ ਮੰਗਵਾਤੇ ਹੈਂ। ਏਕ ਟਿਕਟ ਛੇ ਰੁਪੈ ਕੁਛ ਆਨੇ ਮੇਂ ਆਤਾ ਹੈ। ਜੋ, ਉਸ ਟਿਕਦ ਕੋ ਖ਼ਰੀਦਤਾ ਹੈ, ਉਸ ਕਾ ਨਾਮ ਲਿਖ