ਪੰਨਾ:ਦੁਖੀ ਜਵਾਨੀਆਂ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੬੨-

ਆਸ਼ਾ

 ਪਟਾਰੀ ਨੂੰ ਖੋਹਲਿਆ, ਕਪੜਾ ਕਢ ਕੇ ਆਪਣੇ ਧਨ ਨੂੰ ਗਿਨਣ ਲਗੀ। ਉਸ ਕੋਲ ਬਹੁਤ ਧਨ ਨਹੀਂ ਸੀ। ਤਿੰਨ ਮਹੀਨੇ ਹੋਏ ਤਾਂ ਉਹ ਸਭ ਕੁਝ, ਛੀਆਂ ਸਤਾਂ ਸਾਲਾਂ ਦੀ ਕਮਾਈ ਗੰਗਾ ਇਸ਼ਨਾਨ ਕਰਨ ਗਈ ਹਰਦਵਾਰ ਖਰਚ ਕਰ ਆਈ ਸੀ। ਉਸ ਕੋਲ ਹੁਣ ਚਾਰ ਧੇਲੀਆਂ, ਛੀ ਪੌਲੀਆਂ, ਪੰਜ ਦਵਾਨੀਆਂ, ਅੱਜ ਦਾ ਇਨਾਮ ਵਾਲਾ ਰੁਪਿਆ ਅਤੇ ਯਾਰਾਂ ਆਨੇ ਨਿਕਲੇ। ਕਿੰਨਾ ਚਿਰ ਹਿਸਾਬ ਲਗਾ ਕੇ ਉਸ ਨੇ ਸੋਚਿਆ ਕਿ ਟਿਕਟ ਦੀ ਕੀਮਤ ਵਿਚੋਂ ਬਾਰਾਂ ਆਨੇ ਘਟਦੇ ਸਨ। ਦੂਜੇ ਦਿਨ ਸਵੇਰੇ ਸਵੇਰ ਤਿੰਨਾਂ ਆਨਿਆਂ ਵਿਚ ਆਪਣੇ ਪੁਰਾਣੇ ਕਪੜੇ ਵੇਚ ਦਿਤੇ। ਸ਼ਾਮ ਨੂੰ ਤੰਬੋਲਨ ਕੋਲ ਜਾ ਕੇ ਨੌਂ ਆਨੇ ਉਧਾਰ ਮੰਗੇ। ਤੰਬੋਲਨ ਨੇ ਹਿਸਾਬ ਲਗਾ ਕੇ ਕਿਹਾ, 'ਬਿਆਜ ਸਮੇਤ ਦੁਸਰੇ ਮਹੀਨੇ ਕੇ ਅੰਤ ਮੇਂ ਏਕ ਰੁਪਿਆ ਦੇਣਾ ਹੋਗਾ।'

ਚੌਥੀ ਜੁਲਾਈ ਨੂੰ ਉਸ ਦੇ ਭਾਗਾਂ ਦਾ ਨਿਰਣਾ ਹੋਣਾ ਸੀ। ਉਸ ਨੇ ਬੜੀ ਮੁਸ਼ਕਲ ਨਾਲ ਦੋ ਮਹੀਨੇ ਬਿਤਾਏ। ਫੇਰ ਵੀ ਅਜੇ ਇਕ ਮਹੀਨਾ ਬਾਕੀ ਸੀ। ਉਸ ਦੀ ਵਿਆਕੁਲਤਾ ਦਿਨੋ ਦਿਨ ਵਧ ਰਹੀ ਸੀ। ਉਸ ਦਿਨ ਵੀਰਾਂ ਤੰਬੋਣਨ ਕੋਲੋਂ ਇਹ ਪੁਛਣ ਗਈ ਕਿ ਚੌਥੀ ਜੁਲਾਈ ਨੂੰ ਦੇਸੀ ਹਿਸਾਬ ਅਨੁਸਾਰ ਕਿਹੜਾ ਦਿਨ ਹੋਵੇਗਾ। ਬੂਆ ਨੇ ਆਪਣੀਆਂ ਉਂਗਲਾਂ ਉਤੇ ਗਿਣ ਗਿਣਾ ਕੇ ਕਿਹਾ-'ਅਠਾਰਵੀਂ ਹਾੜ ਹੋਗੀ।'

'ਅਠਾਰਵੀਂ ਹਾੜ!' ਵੀਰਾਂ ਦਾ ਹਿਰਦਾ ਖੁਸ਼ੀ ਨਾਲ