ਪੰਨਾ:ਦੁਖੀ ਜਵਾਨੀਆਂ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੬-

ਜਵਾਨੀ

 ਏ,ਸਾਰੇ ਲਾਗੇ ਚਾਗੇ ਦੇ ਵਾਹੀਆਂ ਨੂੰ ਪਛ ਲਵੋ ਜੋ ਮੈਂ ਕਦੇ ਕਿਸੇ ਇਸ੍ਤ੍ਰੀ ਵਲ ਅੱਖ ਵੀ ਪੱਟ ਕੇ ਵੇਖੀ ਹੋਵੇ...ਸੰਤ ਜੀ ਹੱਸ ਪਏ। ਬੋਲੇ-'ਇਹ ਵਿਚਲੀ ਦੀਆਂ ਹੀ ਬਰਕਤਾਂ ਨੇਂ ਕਿ ਤੈਨੂੰ ਇਸਤ੍ਰੀ ਵੰਨੇ ਖਿਆਲ ਚਲਿਆ ਗਿਆ ਹੈ। ਕਾਕਾ! ਮੈਂ ਤਾਂ ਉਮਰ (ਅਵਸਥਾ) ਦੀ ਗੱਲ ਕਰ ਰਿਹਾ ਹਾਂ। ਅਗਲੀ (ਬਚਪਣ ਦੀ ਉਮਰ) ਪਿਛਲੀ (ਬੁੱਢੀ ਉਮਰ) ਅਤੇ ਵਿਚਲੀ 'ਜਵਾਨੀ'। ਮੈਂ ਹੁਣ ਪਿਛਲੀ ਨਾਲ ਲਗਾ ਹੋਇਆ ਹਾਂ ਪਰ ਤੂੰ ਵਿਚਲੀ ਵਾਲਾ ਇਸਤੀ ਦੇ ਸੁਫਨੇ...'

ਮੇਰੇ ਪਿਤਾ ਜੀ ਉਪਰ ਵਰਗੀਆਂ ਕਈ ਸਾਖੀਆਂ, ਕਹਾਣੀਆਂ, ਵਾਰਤਾਵਾਂ ਕਦੀ ਕਦੀ ਰਾਤ ਨੂੰ ਸੌਣ ਲਗਿਆਂ ਸੁਣਾਇਆ ਕਰਦੇ ਸਨ। ਬੁਢੇਪੇ ਵੇਲੇ ਸਾਰ ਹੀ ਜਵਾਨੀ ਨੂੰ ਯਾਦ ਕਰਦੇ ਹਨ, ਪਰ ਤੁਸੀਂ ਇਹ ਦਸੋ ਜਵਾਨੀ ਕੋਈ ਸਹੰਸਰ-ਬਾਹੁ ਤਾਂ ਹੈ ਨਹੀਂ, ਜੋ ਸਾਰੇ ਕੰਮ ਕਰ ਲਵੇ । ਇਕ ਜਵਾਨੀ ਹੈ ਤੇ ਕੰਮ ਨੇ... ਕਈ! ਸੁਰਾਹੀਂ ਫੜੀ ਹੋਈ, ਸੁਰਾਹੀ ਵਰਗੀ ਗਿਚੀ ਵਾਲੀ ਸੁੰਦਰੀ ਇਕ ਰੰਗੀਲਾ ਜਾਮ ਭਰ ਕੇ ਜਵਾਨੀ ਨੂੰ ਖਿਚਦੀ ਹੈ। ਕਹਿੰਦੀ ਹੈ

'ਸ਼ਾਲਾ! ਜਵਾਨੀਆਂ ਮਾਣੇਂ,
ਆਖਾ ਨਾ ਮੋੜੀਂ ਪੀਲੇ-ਪੀ ਲੈ !
ਪਗਲੇ! 'ਮੂੰਹ-ਜ਼ੋਰ ਜਵਾਨੀ'
ਮੁੜ ਮੁੜ ਕੇ ਹਥ ਨਹੀਂ ਆਉਣੀ।
ਜੀ ਲੈ ਦੋ ਚਾਰ ਦਿਹਾੜੇ ਜੀ ਲੈ !....

.