ਪੰਨਾ:ਦੁਖੀ ਜਵਾਨੀਆਂ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੭-

ਜਵਾਨੀ

ਠੀਕ ਵੀ ਤਾਂ ਹੈ। ਜਵਾਨੀ ਲਈ ਹੀ ਤਾਂ ਸਾਰੇ ਐਸ਼ ਨੇ। ਫੇਰ ਜਿਸ ਵੇਲੇ ਸਿਰ ਝੂੰਲਣਾ ਬਣਿਆ ਹੋਵੇਗਾ; ਜਿਸ ਵੇਲੇ ਖਹੂੰ ਖਹੂੰ ਦਾ ਸਾਜ਼ ਦਿਨੇ ਰਾਤ ਬੁਢਾ ਤਾਲ ਵਜਾ ਰਿਹਾ ਹੋਵੇਗਾ, ਕਮਾਨ ਵਾਂਗ ਲੱਕ ਝੁਕ ਗਿਆ ਹੋਵੇਗਾ, ਕਾਲਿਆਂ ਦੀ ਥਾਂ ਚਿਟੇ ਆ ਗਏ ਹੋਣਗੇ,ਹਾਂ ਓਸ ਪਿਛਲੀ ਵੇਲੇ ਤਾਂ ਕਿਸੇ ਨੇ ਤੁਹਾਨੂੰ ਇਹ ਰਾਗ ਨਹੀਂ ਸੁਨਾਣੇ {{center|<poem>ਉਠ ਜਾਗ ਜਵਾਨੀ ਆਤੀ ਹੈ, ਉਠ ਜਾਗ.... ਕੁਛ ਖਾ ਲੈ, ਕੁਛ ਪੀ ਲੈ...ਕੁਛ ਆਪਣਾ ਰੰਗ.. ਜਾਂ ਪੀਣੇ ਕੇ ਦਿਨ ਆਏ ਪੀਏ ਜਾ । ਜੀਣ ਕੇ ਦਿਨ ਆਏ ਜੀਏ ਜਾ... ਉਸ ਵੇਲੇ ਤਾਂ ਕਿਸੇ ਨੇ ਪਿਆਰ ਭਰੀ ਅੱਖ ਨਾਲ ਬੁਢੇਪੇ ਨੂੰ ਤਕਣਾ ਵੀ ਨਹੀਂ! ਨੇੜੇ ਦਾ ਸੁਹੱਪਣ ਲੰਮੇ ਲੰਮੇ ਘੁੰਡ ਕਢ ਕੇ ਤੁਹਾਥੋਂ ਲੁਕਦਾ ਫਿਰੇਗਾ! ਦੁਰੇਡੇ ਦੀ ਸੁੰਦਰਤਾ ਦਾ ਨੱਕ ਤੁਹਾਡੇ ਤਕਣ ਨਾਲ ਸੁੰਗੜ ਜਾਵੇਗਾ, ਓਸ ਵੇਲੇ ਜਵਾਨੀ ਯਾਦ ਆਵੇਗੀ ਨਾ।' ਆਏ ਜਵਾਨੀ, ਜਾਏ ਜਵਾਨੀ ਜਾ ਕੇ ਫਿਰ ਨਾ ਆਏ, ਚਿੜੀਓ ਨੇ ਚੁਗਲੀਆ ਖੇਤ ਤੋਂ ਜਾਟ ਖੜਾ ਪਛਤਾਏ । ਕਹੋ ਕਿਆ ਝੂਠ ਬਾਤ ਹੈ ? ਨਹੀਂ ਨਾ! ਤੋ ਬੱਸ ਫਿਰ ਪੀ ਲੋ,ਖਾਲੋ।