ਪੰਨਾ:ਦੁਖੀ ਜਵਾਨੀਆਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੮-

ਜਵਾਨੀ

ਪਰ ਜਵਾਨੀ ਨੂੰ ਮਜ਼ਦੂਰ ਐਵੇਂ ਕਿਉਂ ਗਵਾ ਰਿਹਾ ਹੈ! ਦਿਨ-ਰਾਤ ਟੋਕਰੀ ਹੈ ਤੇ ਉਹ ਹੈ। ਰੋੜ ਤੇ ਮਿੱਟੀ ਹੈ। ਅਤੇ ਉਸ ਦੇ ਹਥਾਂ ਵਿਚ ਫੜੀ ਹੋਈ ਕਹੀ। ਜਵਾਨੀ ਦੀਆਂ ਮੱਤੀਆਂ ਹੋਈਆਂ ਅੱਖਾਂ ਗਾਲਾਂ ਖਾਂਦੀਆਂ ਵੀ ਨੀਵੀਆਂ ਹੀ ਨੀਵੀਆਂ ਹੋਈ ਜਾਂਦੀਆਂ ਨੇਂ। ਲਗਣ ਹੈ ਇਕੋ, ਜਵਾਨੀ ਨੂੰ-ਕਮਾਈ। ਫੇਰ ਬੁਢੇ ਵੇਲੇ ਕਮਾਈ ਨਹੀਂ ਹੋਣੀ। ਹੁਣ ਕੁਝ ਕੱਠੀ ਕਰ ਲਵਾਂ। ਵਿਚਲੀ, ਪਿਛਲੀ ਵਾਸਤੇ ਕਮਾਈ ਕਰ ਰਹੀ ਹੈ,ਫੇਰ ਏਸ ਕਮਾਈ ਨਾਲ ਓਹ ਮਜ਼ਦਰ ਪਿਛਲੀ ਨਾਲ ਮੌਜਾਂ ਮਾਣੇਗਾ? ਪਰ ਕੀ ਕਰੇ ਜੇ ਉਹ ਹੁਣ ਮੌਜਾਂ ਕਰੇ ਤਾਂ ਜਵਾਨੀ ਦੀ ਕਿਹੜੀ ਬਾਂਹ ਨੂੰ ਕਮਾਈ ਵਾਸਤੇ ਲਾਵੇ, ਜਵਾਨੀ ਵਿਚਾਰੀ!

ਉਪਦੇਸ਼ਕ, ਧਰਮ ਦੇ ਆਗੂ..ਵਾਸਤਾ ਪਾਈ ਜਾਂਦੇ ਨੇ ਏਸੇ ਜਵਾਨੀ ਦਾ...ਕਰਤਾ ਨੂੰ ਧਿਆਵੋ। ਰਾਂਮ ਨਾਂਮ ਜਪੋ॥ ਇਹੋ ਵੇਲਾ ਜੇ. ਫਰ ਜਦ ਨੈਣਾਂ ਦੀ ਜੋਤਨਾਂ ਚਲੀ ਗਈ ਤਾਂ ਰਾਮ-ਮਹਿੰਮਾ ਨਹੀਂ ਜੇ ਪੜੀ ਜਾਣੀ। ਬਲਗਮ ਨੇ ਸਤਸੰਗ ਵਿਚ ਬੈਠਣ ਨਹੀਂ ਜੇ ਦੇਣਾ

ਸਿਰੁ ਕੰਪਿਓ ਪਗ ਡਗ ਮਗੈ ਨੈਨ ਜੋਤਿ ਤੇ ਹੀਨ॥
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸੁ ਲੀਨ॥

ਓਸ ਵੇਲੇ ਹਰਿ-ਰੱਸ ਨਹੀਂ ਜੇ ਲੀਤਾ ਜਾਣਾ। ਮਾਲਾ ਫੜਣ ਗਿਆਂ ਉਗਲੀਆਂ ਕੰਬਣ ਲਗ ਪੈਣੀਆਂ ਜੇ। ਅੰਮ੍ਰਿਤ ਵੇਲੇ ਹਵਾ ਲਗ ਜਾਣ ਤੋਂ ਡਰਦਿਆਂ ਉਠ ਕੇ ਇਸ਼ਨਾਨ ਨਹੀਂ ਜੇ ਹੋਣਾ, ਪਾਪਾਂ ਨਾਲ ਭਰੀ ਹੋਈ ਮੱਤ ਨੂੰ ਧੋਣ ਵਾਸਤੇ ਨਾਮ ਨਹੀਂ ਜਪਿਆ ਜਾਣਾ, ਆਪਣੀ ਹੁਣ ਨੂੰ