ਪੰਨਾ:ਦੁਖ ਭੰਜਨੀ ਸਾਹਿਬ2.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੨੨)

ਸਾਹਿਬ

ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ॥ ੧॥
ਅਨਾਥ ਕੋ ਨਾਥੁ ਸਰਣਿ ਸਮਰਥਾ।
ਸਗਲ ਸ੍ਰਿਸਟਿ ਕੋ ਮਾਈ ਬਾਪੁ॥
ਭਗਤਿ ਵਛਲ ਭੈ ਭੰਜਨ ਸੁਆਮੀ
ਗੁਣ ਗਾਵਤ ਨਾਨਕ ਆਲਾਪ॥ ੨॥ ੨o॥ ੧੦੬॥

(੨੩)ਸੋਰਠਿ ਮਹਲਾ ੫॥
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ
ਮਨ ਤਨ ਭਏ ਅਰੋਗਾ॥
ਕੋਟਿ ਬਿਘਨ ਲਾਥੇ ਪ੍ਰਭ ਸਰਣਾ
ਪ੍ਰਗਟੇ ਭਲੇ ਸੰਜੋਗਾ॥ ੧॥
ਪ੍ਰਭ ਬਾਣੀ ਸਬਦੁ ਸੁਭਾਖਿਆ॥
ਗਾਵਹੁ ਸੁਣਹੁ ਪੜਹੁ ਨਿਤ ਭਾਈ
ਗੁਰ ਪੂਰੈ ਤੂ ਰਾਖਿਆ॥ ਰਹਾਉ॥
ਸਾਚਾ ਸਾਹਿਬੁ ਅਮਿਤਿ ਵਡਾਈ
ਭਗਤਿ ਵਛਲ ਦਇਆਲਾ॥