ਪੰਨਾ:ਦੁਖ ਭੰਜਨੀ ਸਾਹਿਬ2.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੧੩)

ਸਾਹਿਬ

ਸੰਤਾ ਕੀ ਪੈਜ ਰਖਦਾ ਆਇਆ
ਆਦਿ ਬਿਰਦੁ ਪ੍ਰਤਿਪਾਲਾ॥ ੨॥
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ
ਸਰਬ ਵੇਲਾ ਮੁਖਿ ਪਾਵਹੁ॥
ਜਰਾ ਮਰਾ ਤਾਪੁ ਸਭੁ ਨਾਠਾ
ਗੁਣ ਗੋਬਿੰਦ ਨਿਤ ਗਾਵਹੁ॥੩ ॥
ਸੁਣੀ ਅਰਦਾਸਿ ਸੁਆਮੀ ਮੇਰੈ
ਸਰਬ ਕਲਾ ਬਣਿ ਆਈ॥
ਪ੍ਰਗਟ ਭਈ ਸਗਲੇ ਜੁਗ ਅੰਤਰਿ
ਗੁਰ ਨਾਨਕ ਕੀ ਵਡਿਆਈ॥ ੪॥ ੧੧॥

(੨੪)ਸੋਰਠਿ ਮਹਲਾ ੫॥
ਸੂਖ ਮੰਗਲ ਕਲਿਆਣ ਸਹਜ ਧੁਨਿ
ਪ੍ਰਭ ਕੇ ਚਰਣ ਨਿਹਾਰਿਆ॥
ਰਾਖਨਹਾਰੈ ਰਾਖਿਓ ਬਾਰਿਕੁ
ਸਤਿਗੁਰਿ ਤਾਪੁ ਉਤਾਰਿਆ॥ ੧॥