ਪੰਨਾ:ਦੁਖ ਭੰਜਨੀ ਸਾਹਿਬ2.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੨੯)

ਸਾਹਿਬ

ਸੁਖ ਸਾਗਰ ਪ੍ਰਭੁ ਵਿਸਰਉ ਨਾਹੀ
ਮਨ ਚਿੰਦਿਅੜਾ ਫਲੁ ਪਾਈ॥ ੧॥ ਰਹਾਉ॥
ਸਤਿਗੁਰਿ ਪੂਰੈ ਤਾਪੁ ਗਵਾਇਆ
ਅਪਣੀ ਕਿਰਪਾ ਧਾਰੀ॥
ਪਾਰਬ੍ਰਹਮ ਪ੍ਰਭ ਭਏ ਦਇਆਲਾ
ਦੁਖੁ ਮਿਟਿਆ ਸਭ ਪਰਵਾਰੀ॥ ੧॥
ਸਰਬ ਨਿਧਾਨ ਮੰਗਲ ਰਸ ਰੂਪਾ
ਹਰਿ ਕਾ ਨਾਮੁ ਅਧਾਰੋ॥
ਨਾਨਕ ਪਤਿ ਰਾਖੀ ਪਰਮੇਸਰਿ
ਉਧਰਿਆ ਸਭੁ ਸੰਸਾਰੋ॥ ੨॥ ੨੦॥ ੪੮॥

(੩੧)ਸੋਰਠਿ ਮਹਲਾ ੫॥
ਗੁਰ ਕਾ ਸਬਦੁ ਰਖਵਾਰੇ
ਚਉਕੀ ਚਉਗਿਰਦ ਹਮਾਰੇ॥
ਰਾਮ ਨਾਮਿ ਮਨੁ ਲਾਗਾ
ਜਮੁ ਲਜਾਇ ਕਰਿ ਭਾਗਾ॥ ੧॥