ਪੰਨਾ:ਦੁਖ ਭੰਜਨੀ ਸਾਹਿਬ2.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੩੧)

ਸਾਹਿਬ

ਅਨਦਿਨੁ ਨਾਨਕੁ ਨਾਮੁ ਧਿਆਏ
ਜੀਅ ਪ੍ਰਾਨ ਕਾ ਦਾਤਾ॥
ਅਪੁਨੇ ਦਾਸ ਕਉ
ਕੰਠਿ ਲਾਇ ਰਾਖੈ
ਜਿਉ ਬਾਰਿਕ ਪਿਤ ਮਾਤਾ॥ ੨॥ ੨੨॥ ੫੦॥

(੩੩)ਸੋਰਠਿ ਮਹਲਾ ੫॥
ਮੇਰਾ ਸਤਿਗੁਰੁ ਰਖਵਾਲਾ ਹੋਆ॥
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ
ਹਰਿ ਗੋਵਿਦੁ ਨਵਾ ਨਿਰੋਆ॥ ੧॥ ਰਹਾਉ॥
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ
ਜਨ ਕੀ ਲਾਜ ਰਖਾਈ॥
ਸਾਧਸੰਗਤਿ ਤੇ ਸਭ ਫਲ ਪਾਏ
ਸਤਿਗੁਰ ਕੈ ਬਲਿ ਜਾਈ॥ ੧॥
ਹਲਤੁ ਪਲਤੁ ਪ੍ਰਭੁ ਦੋਵੈ ਸਵਾਰੇ
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥