ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/42

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੪੨)

ਗਮ ਕਰਦੀ ਐਪਰ ਬੋਲਕੇ ਨਹੀਂ ਸੁਣਾਂਵਦੀ ਏ। ਲਧੀ ਦੇਖ ਕੇ ਹਾਲ ਕਬੀਲੜੇ ਦਾ ਨਾਲੇ ਰੋਵੇ ਨਾਲੇ ਬਤਾਂਵਦੀ ਏ। ਏਹਨੂੰ ਜਿਮੀਂ ਅਸਮਾਨ ਨਾ ਵੇਹਲ ਦੇਵੇ ਜਾਨ ਆਪਣੀ ਪਈ ਗੁਵਾਂਵਦੀ ਏ। ਕਿਸ਼ਨ ਸਿੰਘ ਚਲ ਮੇਹਰੂ ਨੂੰ ਖਬਰ ਕਰੀਏ ਇਹ ਆ ਦਿਲ ਮੇਰੇ ਵਿਚ ਆਂਵਦੀ ਏ।

ਖਬਰ ਹੋਈ ਮੇਹਰੂ ਪੋਸਤੀ ਨੂੰ ਤੇ ਉਸ ਦਾ ਸੁਥਰਾ ਬਣਕੇ ਲਧੀ ਕੋਲ ਜਾਣਾ

ਜਦੋਂ ਪਿੰਡੀ ਨੂੰ ਮਾਰ ਉਜਾੜ ਕੀਤਾ ਖੌਫ ਦੁਲੇ ਦਾ ਸਭ ਉਠਾਇਆ ਈ। ਅਜ ਕਰਾਂਗੇ ਅਸੀਂ ਮੁਕਾਮ ਏਥੇ ਮੁਗਲਾਂ ਮਿਰਜੇ ਨੂੰ ਆਖ ਸੁਣਾਇਆ ਈ। ਬੜੇ ਮੁਗਲਾਂ ਦੇ ਹੌਂਸਲੇ ਬਹੁਤ ਮਾਰੇ ਡੇਰਾ ਸਭ ਦੇ ਵਿਚ ਲਗਾਇਆ ਈ। ਜਦੋਂ ਫਜਰ ਨੂੰ ਫੌਜ ਨੇ ਕੂਚ ਕੀਤਾ ਕਿਸੇ ਮੇਹਰੂ ਨੂੰ ਚਾ ਬੁਲਾਇਆ ਈ। ਪਿੰਡੀ ਮੁਗਲਾਂ ਨੇ ਲੁਟ ਲਈ ਮੇਹਰੂਆ ਵੇ ਅਤੇ ਤੁਧ ਨੂੰ ਹੋਸ਼ ਭੁਲਾਇਆ ਈ। ਜਦੋਂ ਮੇਹਰੂ ਨੇ ਇਤਨੀ ਗਲ ਸੁਣੀ ਸੁਥਰੇ ਸ਼ਾਹ ਦਾ ਸਾਂਗ ਬਣਾਇਆ ਈ। ਚਾਬੀ ਭੋਰੇ ਦੀ ਲਧੀ ਦੇ ਪਾਸ ਆਈ ਜਿਸ ਦੇ ਵਿਚ ਸੀ ਰੋਜਾ ਲੁਕਾਯਾ ਜੇ। ਡੰਡੇ ਪਕੜ ਕੇ ਤੁਰਤ ਤਿਆਰ ਹੋਇਆ ਥੈਲਾ ਬਗਲ ਦੇ ਵਿਚ ਲਟਕਾਇਆ ਜੇ। ਜਦੋਂ ਮੁਗਲਾਂ ਦੀ ਫੌਜ ਦੋ ਪਾਸ ਜਾਂਦਾ ਪਹਿਰੇਦਾਰ ਨੇ ਅਗੇ ਅਟਕਾਇਆ ਜੇ। ਨਿਤ ਦਾਨ ਮੈਂ ਲੱਧੀ ਤੋਂ ਮੰਗਦਾ ਹਾਂ ਸੁਥਰੇ ਸ਼ਾਹ ਨੇ ਇਹ ਫੁਰਮਾਇਆ ਜੇ। ਸੁਥਰਾ ਲੱਧੀ ਤੋਂ ਦਾਨ ਇਕ ਮੰਗਦਾ ਹੈ ਜਾਏ ਮਿਰਜਾ ਨੂੰ ਇਹ ਬਤਾਇਆ ਜੇ। ਮਿਰਜਾ ਆਖਦਾ ਉਸ ਨੂੰ ਜਾਨ ਦਿਓ ਸੁਥਰਾ ਜਾਏ ਨਾ ਤਦੋਂ ਹਟਾਇਆ ਜੇ। ਸਜਦਾ ਕਰਦਾ ਹੈ ਲਧੀ ਦੇ ਪਾਸ ਜਾਕੇ ਨਾਲੇ ਰਮਜ ਨਾਲ ਸਮਝਾਇਆ ਜੇ। ਮਾਤਾ ਦੇਹ ਚਾਬੀ ਇਸ ਕੋਠੜੀ ਦੀ ਰੋਜਾ ਜਿਸ ਦੇ ਵਿਚ ਲੁਕਾਇਆ ਜੇ। ਜਦੋਂ ਚਾਬੀਆਂ ਲਗੀਆਂ ਹਥ ਉਹਦੇ ਝਟ ਪਿਛਾਂਹ ਨੂੰ ਮੂੰਹ ਭਵਾਯਾ ਜੇ। ਫਿਰ ਮੇਹਰੂ ਨੇ ਪਿੰਡ ਵਿਚ ਜਾ ਕੇ ਤੇ ਤੁਰਤ ਵਿਜੇ ਦਾ ਕੁਫਲ ਖੁਲਾਯਾ ਜੇ। ਰੋਜਾ ਮੇਹਰੂ ਦੇ ਵਲ ਧਿਆਨ ਕਰਕੇ ਨਾਲ ਕਰੋਧ ਦੇ ਹਨ ਹਠਾਯਾ ਜੇ। ਜਾਨੋਂ