ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਦਰਤੀ ਲਾਗੇ ਇਕ ਪੱਤਰਕਾਰ ਖੜ੍ਹਾ ਸੀ, 'ਕਿੰਨ੍ਹਾਂ ਇਨਾਮ ਹੈ?' ਉਸ ਪੁੱਛਿਆ

'ਬਸ ਆਹੀ ਕੋਈ 501 ਰੁਪਏ, ਨਾਲ ਸ਼ਾਲ ਸ਼ੂਲ ਦੇ ਦੇਣਗੇ'

'ਬੜਾ ਥੋੜਾ ਇਨਾਮ ਹੈ ਇਸ ਨਾਲ ਤਾਂ ਖਬਰ ਨਹੀਂ ਬਨਣੀ', ਪੱਤਰਕਾਰ ਖੁਸ਼ ਨਹੀਂ ਸੀ ਹੋਇਆ ਲਗਦਾ।

'ਥੋੜਾ ਵਧਾ ਕੇ ਲਿਖ ਦਿਓ'

ਕਦੋਂ ਤੇ ਕਿਥੇ ਖ਼ਬਰ ਛਪੀ, ਮੇਰੇ ਧਿਆਨ ਵਿਚ ਨਾ ਰਿਹਾ। ਬਸ ਇਕ ਦਿਨ ਉਹ ਵਿਸ਼ਵ ਵਿਦਿਆਲੇ ਵਿਚ ਫੇਰ ਮਿਲ ਗਿਆ।

‘ਤੇਰਾ ਬਾਈ ਬਹੁਤ ਧੰਨਵਾਦ, ਖਬਰ ਲਗ ਗਈ ਸੀ।'

'ਫੇਰ ਤਾਂ 501 ਵੀ ਮਿਲ ਗਿਆ ਹੋਊ?'

'ਲੈ ਉਹ ਤਾਂ ਅਗਲਿਆਂ ਨੂੰ 3000 ਰੁਪਿਆ ਦੇਣਾ ਪਿਆ'

'ਕਿਉਂ'

‘ਖਬਰ 'ਚ 5001 ਛਪ ਗਿਆ ਸੀ, ਇੰਨੇ ਉਹਨਾਂ ਤੋਂ ਕੱਠੇ ਨਾ ਹੋਏ, ਫੇਰ ਵੀ 3000 ਉਹਨਾਂ ਕੱਠੇ ਕਰ ਲਏ; ਉਹ ਉਹਨਾਂ ਮੈਨੂੰ ਦੇ ਦਿਤੇ, ਹਾਂ ਸ਼ਾਲ ਜਰਾ ਹਲਕੀ ਦਿੱਤੀ ਇਸੇ ਕਰਕੇ।'

ਦੋ ਬਟਾ ਇਕ-108