ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਮ ਲੇਖਕ ਦੀ ਅਰਜੋਈ

ਹੇ ਮੇਰੀ ਸਭਾ ਦੇ ਸਭ ਨਵੇਂ ਤੇ ਪੁਰਾਣੇ ਪ੍ਰਧਾਨ ਜੀਓ,

ਵੱਡੀ ਅਕਾਡਮੀ ਦੇ ਕਰਤਾ ਧਰਤਾ ਜੀਓ, ਰਾਜਧਾਨੀ ਦਰਬਾਰ ਦੇ ਮੇਹਰਬਾਨ ਅਲੋਚਕ ਜੀਓ, ਸਾਹਿੱਤ ਤੋਂ ਪੱਤਰਕਾਰਤਾ ਵਿਚ ਆਏ ਵੀਰੋ ਤੇ ਭੈਣੋਂ, ਨਿੱਕੀਆਂ ਵੱਡੀਆਂ ਸਭ ਸਾਹਿੱਤਕ ਅੰਕ ਕੱਢਦੀਆਂ ਅਖਬਾਰਾਂ ਦੇ ਸੰਪਾਦਕ ਜੀਓ, ਮੈਂ ਅਜ ਫੇਰ ਤੁਹਾਡੇ ਸਨਮੁੱਖ ਹੋਣ ਲਗਾ ਹਾਂ ਤੇ ਤੁਹਾਡੀ ਕਚਿਹਰੀ ਵਿਚ ਹਾਜ਼ਰ ਹਾਂ।

ਤੁਹਾਡੇ ਵਲੋਂ ਮਿਲੇ ਪਿਛਲੀ ਵਾਰੀ ਦੇ ਹੁੰਗਾਰੇ ਨੇ ਮੈਨੂੰ ਫੇਰ ਹੌਸਲਾ ਦਿੱਤਾ ਹੈ, ਤੇ ਐਤਕਾਂ ਮੈਂ ਕੁਝ ਪੈਸੇ ਫਿਰ ਕੱਠੇ ਕੀਤੇ ਹਨ। ਕੁਝ ਬੀਵੀ ਤੋਂ ਚੋਰੀ, ਕੁਝ ਗੈਰਰਸਮੀ ਟਿਊਸ਼ਨਾਂ ਕਰਕੇ, ਕੁਝ ਏਧਰੋਂ ਉਧਰੋਂ ਪਊਏ, ਅਧੀਏ 'ਚੋਂ ਬਚਾ ਕਿ ਜਾਂ ਫੇਰ ਦੋਸਤਾਂ ਦੀ ਭੀੜ ਵਿਚ ਕੰਜੂਸੀ ਵਾਲੀ ਚੁੱਪੀ ਵੱਟ ਕਿ। ਇਹ ਨਾ ਸਮਝਣਾ ਕਿ ਮੈਂ ਤੁਹਾਨੂੰ ਪੈਸੇ ਦੇਣ ਦੀ ਗੱਲ ਕਰਨ ਲੱਗਿਆ ਹਾਂ। ਮੈਂ ਤਾਂ ਜਨਾਬ ਜੀ ਤੁਹਾਡੇ ਸਿਰਫ ਅਸ਼ੀਰਵਾਦ ਦਾ ਹੀ ਭੁੱਖਾ ਹਾਂ। ਅਜ ਤੁਹਾਡਾ ਸਹਿੰਦਾ ਸਹਿੰਦਾ ਸਹਿਯੋਗ ਮੈਨੂੰ ਲੋੜੀਂਦਾ ਹੈ।

ਪੈਸੇ ਤਾਂ ਜੋ ਮੈਂ ਕੱਠੇ ਕੀਤੇ ਹਨ ਉਹ ਮੈਂ ਆਪਣੀ ਦੂਸਰੀ ਕਿਤਾਬ ਛਪਵਾਉਣ ਲਈ ਕੱਠੇ ਕੀਤੇ ਹਨ। ਇੰਨੇ ਕੁ ਪੈਸਿਆਂ ਨਾਲ ਜੇਕਰ ਕਿਸੇ ਛਾਪਕ ਦਾ ਸਰ ਜਾਵੇ ਤੇ ਮੇਰੀ ਕਿਤਾਬ ਛਾਪ ਦੇਵੇ ਤਾਂ ਮੈਂ ਗਨੀਮਤ ਸਮਝਾਂਗਾ। ਛਾਪਕ ਵਿਚਾਰਾ ਵੀ ਕੀ ਕਰੇ, ਮੈਂ ਵੀ ਲਿਖਣ ਲਈ ਮਜ਼ਬੂਰ ਹਾਂ ਤੇ ਕਾਲੇ ਅੱਖਰੀ ਆਪਣੀ ਰਚਨਾ ਨੂੰ ਛਪਿਆ ਦੇਖਣ ਦਾ ਚਾਹਵਾਨ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਜੋ 100-200 ਕਿਤਾਬ ਉਹ ਮੈਨੂੰ ਦੇਵੇਗਾ ਉਹ ਸਭ ਤੁਹਾਨੂੰ ਆਦਰ ਸਹਿਤ ਭੇਂਟ ਕਰਾਂਗਾ।

ਹੇ ਮੇਰੀ ਸਾਹਿੱਤ ਸਿਰਜਣਾ ਦੇ ਸਿਰੇ ਦੀ ਗੰਢ ਪ੍ਰਧਾਨ ਜੀਓ ਤੁਸੀਂ ਕਿਰਪਾ ਕਰਨੀ, ਮੇਰੀ ਕਿਤਾਬ ਚੰਗੇ ਜਿਹੇ ਮਹਿਮਾਨ ਨੂੰ ਸਦ ਕਿ ਰੀਲੀਜ਼ ਕਰਵਾ ਦੇਣੀ ਭਾਵੇਂ ਤੁਸੀਂ ਮੁੱਖ-ਮਹਿਮਾਨ ਕੋਲੋਂ ਤਿੰਨ ਜਾਂ ਚਾਰ ਹਜ਼ਾਰ ਉਤੇ ਸੋ ਰੁਪਿਆ ਸਭਾ ਵਾਸਤੇ ਸਹਾਇਤਾ ਲੈ ਲੈਣੀ, ਮੈਂ ਮੁੱਖ ਮਹਿਮਾਨ ਦੀ ਸਾਹਿੱਤ ਦੀ ਸੂਝ ਦੇ ਖ਼ੁਦ ਪੁਲ ਬੰਨਾਂਗਾ, ਭਾਵੇਂ ਮੈਨੂੰ ਉਸਦੀ

ਦੋ ਬਟਾ ਇਕ-111