ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਤਾਏ ਹੋਏ ਸ਼ੇਅਰਾਂ ਨੂੰ ਦਾਦ ਮਿਲਦੀ ਤਾਂ ਸ਼ਾਇਰ ਦੀਆਂ ਚਿੜੇ ਵਰਗੀਆਂ ਮੁੱਛਾਂ ਆਕੜ ਜਾਂਦੀਆਂ।

ਇਕ ਦਿਨ ਇਹ ਸ਼ਾਇਰ ਬੜਾ ਉਖੜਿਆ ਜਿਹਾ ਫਿਰ ਰਿਹਾ ਸੀ। ਅਜ ਇੱਕ ਸਭਾ ਦਾ ਪ੍ਰੋਗਰਾਮ ਸੀ ਤੇ ਉਥੇ ਉਸਨੇ ਆਪਣਾ ਕਲਾਮ ਪੜ੍ਹਨਾ ਸੀ। ਉਥੇ ਹੀ ਇਹਨਾਂ ਦੋ ਬੀਬੀਆਂ ਨੇ ਵੀ ਸਟੇਜ ਤੇ ਪਹੁੰਚਣਾ ਸੀ। ਸ਼ਾਇਰ ਨੂੰ ਚਾਹ ਪਿਲਾ ਕਿ ਉਸਤੋਂ ਘਬਰਾਹਟ ਦਾ ਕਾਰਣ ਪੁੱਛਿਆ ਤਾਂ ਉਸ ਦੱਸਿਆ, ‘ਗਲ ਤਾਂ ਬਹੁਤ ਮੁਸ਼ਕਲ ਭਰੀ ਹੈ। ਮੈਂ ਗਿਆ ਹੋਇਆ ਸੀ ਬਰੇਲੀ ਤੇ ਅੱਜ ਘੰਟਾ ਕੁ ਪਹਿਲਾਂ ਹੀ ਪਹੁੰਚਿਆ। ਘਰੋਂ ਪਤਾ ਲੱਗਾ ਕਿ ਇਕ ਬੀਬੀ ਸਵੇਰੇ ਆਈ ਤੇ ਇਕ ਦੁਪਿਹਰੇ। ਦੋਹਾਂ ਨੇ ਹੀ ਮੇਰੀ ਡਾਇਰੀ ’ਚੋਂ ਕੁਝ ਨਜ਼ਮਾਂ ਕਾਪੀ ਕਰ ਲਈਆਂ ਹਨ। ਇਹ ਤਾਂ ਕੋਈ ਗੱਲ ਨਹੀਂ, ਪਰ ਮੁਸ਼ਕਲ ਤਾਂ ਇਹ ਹੈ ਕਿ ਕਿਤੇ ਅਸੀਂ ਇਥੇ ਅਜ ਸਟੇਜ ਤੇ ਤਿੰਨੋ ਆਪਸ ਵਿਚ ਟਕਰਾਅ ਨਾ ਜਾਈਏ।'

ਮੈਨੂੰ ਲੱਗਾ ਕਿ ਸ਼ਾਇਰ ਦੇ ਘਰ ਸੰਨ੍ਹ ਲਗ ਗਈ ਤੇ ਸ਼ਾਇਰ ਘਰ ਦੇ ਬੂਹੇ ਮੂਹਰੇ ਸੁੱਤਾ ਰਿਹਾ ਤੇ ਹੁਣ ਸੱਥ ਵਿਚ ਜਾਣ ਤੋਂ ਘਬਰਾ ਰਿਹਾ ਹੈ।

ਦੋ ਬਟਾ ਇਕ-114