ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
‘ਓਹ ਦਿਖਦਾ ਬੰਦਾ? ਇਹਦੇ ਮੂੰਹ ਨੂੰ ਘੱਟੋ ਘੱਟ ਪਿਛਲੇ 2 ਘੰਟੇ ਤੋਂ ਮੋਕ ਲੱਗੀ ਹੋਈ ਹੈ। ਕਦੇ ਇਹ ਕਿਸੇ ਨੂੰ ਲੈਕਚਰ ਝਾੜਦਾ ਹੈ ਤੇ ਕਦੇ ਕਿਸੇ ਨੂੰ। ਹੋਲੀ ਹੋਲੀ ਲੋਕ ਖਿਸਕੀ ਜਾਂਦੇ ਆ। ਇਹ ਵੀ ਢਾਣੀਆਂ ਬਦਲੀ ਜਾਂਦਾ, ਹੁਣ ਤਾਂ ਪਿੱਪਲ ਦੀ ਛਾਂ ਥੱਲੇ ਬੈਠੇ ਵੀ ਲੋਕ ਧੁੱਪ ਮਹਿਸੂਸ ਕਰਨ ਲਗ ਪਏ ਆ।'
‘ਅਛਾ ਆ ਬੰਦਾ, ਭਰਾਵਾ ਇਹ ਵੀ ਤਾਂ ਸਾਰੀ ਉਮਰ ਖੁਰਲੀ ਬੱਝਾ ਬਲਦ ਹੀ ਰਿਹਾ। ਤਨਖਾਹ ਰੂਪੀ ਹਰਾ ਚਾਰਾ ਮਿਲਦਾ ਰਿਹਾ ਸਣੇ ਕੌੜ ਬੂਟੀ। ਇਹ ਤਾਂ ਉਦੋਂ ਦੀ ਲਗੀ ਮੋਕ ਆ। ਇਹਦੇ ਵਿਚ ਇਹਦਾ ਕੀ ਕਸੂਰ। ਪਹਿਲੋਂ ਵਿਦਿਆਰਥੀ ਸਹੀ ਗਏ, ਹੁਣ ਲੇਖਕ ਵਸ ਗਏ ਆ। ਕੋਈ ਅਹੁੜ-ਪਹੁੜ ਤਾਂ ਨਹੀਂ ਕਰੀਦਾ ਕਿ ਕਿਤੇ ਸਿੰਗ ਨਾ ਮਾਰੇ।
‘ਪਰ ਫੇਰ ਵੀ?'
‘ਘਬਰਾ ਨਾ, ਭਾਵੇਂ ਇਹ ਲੇਖਕ ਪੂਰਾ ਨਹੀਂ, ਹੈ ਤਾਂ ਫੇਰ ਵੀ ਆਪਣਾ, ਆਸ ਰਖ ਕਦੇ ਤਾਂ ਪਾਥੀਆਂ ਜੋਗਾ ਗੋਹਾ ਕਰੂ।
ਦੋ ਬਟਾ ਇਕ-118