ਰੁਕਿਆ ਹੋਇਆ ਮਕਤਾ
‘ਬਸ' ਸੀ ਕਿ ਚੱਲ ਹੀ ਨਹੀਂ ਸੀ ਰਹੀ। ਦੋ ਵਾਰੀ ਲਾਲ ਬੱਤੀ ਹਰੀ ਹੋ ਚੁੱਕੀ ਸੀ। ਸਿਰਫ ਸਕੂਟਰ ਜਾਂ ਟੈਂਪੂ ਹੀ ਬਸ ਦੇ ਇਕ ਪਾਸਿਓਂ ਲੰਘ ਰਹੇ ਸਨ। ਖੱਬੇ ਪਾਸੇ ਇਕ ਜੀਪ ਫਸੀ ਖੜੀ ਸੀ। ਕੁਝ ਕਾਹਲੇ ਟੈਂਪੂ ਵਾਲੇ ਪਹਿਲੋਂ ਜੀਪ ਦੇ ਪਿਛੇ ਲਗਾ ਕਿ ਲੰਘਣਾ ਚਾਹੁੰਦੇ ਸਨ ਪਰ ਫਸੇ ਹੋਣ ਦਾ ਅਹਿਸਾਸ ਹੋਣ ਉਤੇ ਪੂਰੇ 90 ਡਿਗਰੀ ਦਾ ਕੋਣ ਬਣਾ ਕਿ ਬਸ ਦੇ ਪਿਛੇ ਦੀ ਹੋ ਕੇ ਸੜਕ ਰੋਕੀ ਖੜ੍ਹੇ ਸਨ। ਟਰੈਫਿਕ ਨਾ ਅੱਗੇ ਜਾ ਰਹੀ ਸੀ ਤੇ ਨਾ ਹੀ ਕੋਈ ਰਾਹ ਨਿਕਲ ਰਿਹਾ ਸੀ। ਮੇਰੀ ਗੱਡੀ ਕੁਝ ਦੂਰ ਪਿਛੇ ਸੀ। ਜਿਥੇ ਮੈਨੂੰ ਦੇਰੀ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਥੇ ਨਾਲ ਦੀ ਨਾਲ ਕਾਹਲੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਮੂਰਖਤਾ ਭਰੀਆਂ ਚਲਾਕੀਆਂ ਤੇ ਗੁੱਸਾ ਵੀ ਆ ਰਿਹਾ ਸੀ। ਕਦੇ ਕਦੇ ਇਹ ਗੁੱਸਾ, ਮਜ਼ੇਦਾਰ ਵੀ ਲਗਣ ਲਗ ਪੈਂਦਾ ਸੀ। ਆਖਰ ਬਸ ਹੋਲੀ ਜਿਹੀ ਤੁਰੀ ਤੇ ਕੋਈ ਦੋ ਕੁ ਫੁੱਟ ਇਕ ਪਾਸੇ ਨੂੰ ਹੋ ਗਈ। ਇਸ ਨਾਲ ਸੱਜੇ ਪਾਸੇ ਦਾ ਰਸਤਾ ਸਾਫ ਹੋ ਗਿਆ। ਸਕੂਟਰ, ਸਾਇਕਲਾਂ ਤੇ ਟੈਂਪੂਆਂ ਨੇ ਇਕ ਦਮ ਇਸ ਪਾਸੇ ਵਲ ਵਹੀਰਾਂ ਘੱਤ ਦਿੱਤੀਆਂ। ਮੇਰੀ ਵੀ ਵਾਰੀ ਆ ਗਈ। ਕੀੜੀ ਦੀ ਚਾਲੇ ਤੁਰਦੀ ਬਸ ਕੋਲੋਂ ਮੈਂ ਨਿਕਲ ਕਿ ਚੌਂਕ ਪਾਰ ਕਰ ਲਿਆ ਤੇ ਗੱਡੀ ਥੋੜੀ ਦੂਰ ਨਵੀਂ ਬਣਦੀ ਦੁਕਾਨ ਦੇ ਖੁਲ੍ਹੇ ਵਿਹੜੇ 'ਚ ਖੜ੍ਹੀ ਕਰ ਦਿੱਤੀ। ਗੱਡੀ ਦਾ ਦੂਸਰਾ ਸ਼ੀਸ਼ਾ ਬੰਦ ਕਰ ਕਿ ਬਿਨ੍ਹਾਂ ਜਿੰਦਰਾ ਲਗਾਏ ਮੈਂ ਸਿਆਲ ਦੀ ਕੋਸੀ ਕੋਸੀ ਧੁੱਪ ਮਾਨਣ ਲਗ ਪਿਆ।
ਇਥੇ ਮੈਂ ਇੰਤਜ਼ਾਰ ਕਰ ਰਿਹਾ ਸੀ ਆਪਣੇ ਇਕ ਦੋਸਤ ਦਾ, ਜੋ ਬਜ਼ਾਰ ਵਿਚੋਂ ਕੁਝ ਜ਼ਰੂਰੀ ਸਮਾਨ ਲੈਣ ਗਿਆ ਸੀ। ਉਸਨੇ ਵਾਅਦਾ ਕੀਤਾ ਸੀ ਕਿ ਇਸ ਜਗ੍ਹਾ ਤੇ ਰੁਕੀਂ ਤੇ ਮੇਰਾ ਇੰਤਜ਼ਾਰ ਕਰੀਂ। ਮੈਂ ਸਹਿਜ ਮਨ ਨਾਲ ਖੜ੍ਹ ਕਿ ਆਲੇ ਦੁਆਲੇ ਦਾ ਨਜ਼ਾਰਾ ਦੇਖਣ ਲਗ ਪਿਆ। ਕਪੜਿਆਂ ਦੀ ਦੁਕਾਨ ਮੂਹਰੇ ਕੁਰਸੀ ਤੇ ਇਕ ਬਾਊ ਬੈਠਾ ਧੁੱਪ ਸੇਕ ਰਿਹਾ ਸੀ। ਸੇਲ ਤਾਂ ਸ਼ਾਇਦ ਦੁਪਹਿਰੇ ਹੀ ਸ਼ੁਰੂ ਹੋਣੀ ਹੋਵੇ। ਗਾਹਕਾਂ ਨੇ ਆਪਣੇ ਹੋਰ ਵੀ ਕੰਮ ਕਰਨੇ ਹੁੰਦੇ ਹਨ। ਇਕ ਲੜਕਾ ਉਸਨੂੰ ਚਾਹ ਦਾ ਗਲਾਸ ਦੇ ਗਿਆ। ਪਹਿਲੀ ਚੁਸਕੀ ਭਰ ਕਿ ਉਸਨੇ ਗਲਾਸ ਥੱਲੇ ਰੱਖ ਦਿੱਤਾ। ਇਕ
ਦੋ ਬਟਾ ਇਕ-121