ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਦੀ ਘਟ ਰਹੀ ਰੌਸ਼ਨੀ ਦਾ ਅੰਦਾਜ਼ਾ ਲਗਾ ਚੁੱਕਾ ਸਾਂ। ਮੇਰਾ ਕੰਮ ਸੀ ਕਿ ਖਤਮ ਹੀ ਨਹੀਂ ਸੀ ਹੋਣ ਤੇ ਆ ਰਿਹਾ। ਮੈਨੂੰ ਬਿੱਲੂ ਦੀਆਂ ਗਲਾਂ ਘੱਟ ਸੁਣ ਰਹੀਆਂ ਸਨ ਤੇ ਉਸਦੇ ਹੱਥਾਂ ਦੀ ਸੁਸਤ ਚਾਲ ਵਧ ਦਿਖ ਰਹੀ ਸੀ।

'ਅਖੇ ਕਹਿਣਗੇ, ਮੇਰਾ ਭਾਈ ਨਹੀਂ ਮਾਨਤਾ, ਬਾਬੂ ਜੀ ਤਨਖਾਹ ਤੋਂ ਉਸੀ ਨੇ ਲੇਨੀ ਹੈ, 400 ਰੁਪਏ ਮੇਂ ਭਾਈ ਨੇ ਕਾਮ ਕਰਨੇ ਸੇ ਮਨਾ ਕਰ ਦੀਆ ਹੈ।' ਬਿੱਲੂ ਗੱਲ ਅੱਗੇ ਦੱਸੀ ਜਾ ਰਿਹਾ ਸੀ।

ਮੈਨੂੰ ਘੜੀ ਪ੍ਰੇਸ਼ਾਨ ਕਰ ਰਹੀ ਸੀ। ਮੇਰੇ ਸ਼ਹਿਰ ਨੂੰ ਆਖਰੀ ਰੇਲ ਗੱਡੀ ਜਾਣ ਵਿਚ ਸਮਾਂ ਕਾਫੀ ਘੱਟ ਰਹਿ ਗਿਆ ਸੀ। ਫੇਰ ਸਟੇਸ਼ਨ ਵੀ ਤਾਂ ਕੁਝ ਮਿੰਟਾਂ ਦੀ ਵਾਟ ਹੈ ਹੀ ਸੀ। ਮੇਰਾ ਜੀਅ ਕਾਹਲਾ ਪੈ ਰਿਹਾ ਸੀ। ਪਰ ਬਿੱਲੂ ਬੜੇ ਆਰਾਮ ਨਾਲ ਕੰਮ ਕਰੀ ਜਾ ਰਿਹਾ ਸੀ। ਉਸਦੇ ਅੰਦਰ ਤਾਂ ਬਸ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਹੀ ਕਾਹਲੀ ਲਗਦੀ ਸੀ, ਕੰਮ ਤਾਂ ਬਸ ਜਿਵੇਂ ਉਹ ਮਜ਼ਬੂਰੀ ਵਸ ਹੀ ਕਰ ਰਿਹਾ ਸੀ।

‘ਇਹਨਾਂ ਕਰਨਾ ਕਰਾਉਣਾ ਕੀ ਆ, ਪਹਿਲੋਂ ਪਹਿਲ ਤਾਂ ਨੁਕਸਾਨ ਹੀ ਬਹੁਤ ਕਰਦੇ ਆ। ਜਦੋਂ ਸਿੱਖ ਜਾਂਦੇ ਆ ਤਾਂ ਫੇਰ ਜਾਣਬੁਝ ਕੇ ਨੁਕਸਾਨ ਕਰਦੇ ਆ, ‘ਆਖੇ ਬਾਬੂ ਜੀ ਮੇਰੀ ਤਨਖਾਹ ਮੇਂ ਸੇ ਕਾਟ ਲੇਨਾ, ’ਤੇ ਤਨਖਾਹ ਵੇਲੇ ਆਖਣਗੇ, ‘ਬਾਬੂ ਜੀ ਅਗਲੇ ਮਹੀਨੇ ਕਾਟਣਾ, ਇਸ ਬਾਰ ਤੋ ਘਰ ਸੇ ਚਿੱਠੀ ਆਈ ਹੈ, ਬੀਵੀ ਜੋ ਬੱਚਾ ਹੋਣੇ ਕੋ ਹੈ, ਅਗਲੇ ਮਹੀਨੇ ਕੌਣ ਕੱਟਦਾ ਨੁਕਸਾਨ ਦੇ ਪੈਸੇ', ਬਿੱਲੂ ਆਪਣੀ ਰਾਮ ਕਹਾਣੀ ਦੱਸੀ ਜਾ ਰਿਹਾ ਸੀ।

ਮੇਰੇ ਅੰਦਰ ਤਾਂ ਰੇਲ ਗੱਡੀ ਦੀ ਸੀਟੀ ਵੱਜ ਰਹੀ ਸੀ। ਮੈਨੂੰ ਮੱਠੀ-ਮੱਠੀ ਠੰਢ ਦਾ ਅਹਿਸਾਸ ਹੋ ਰਿਹਾ ਸੀ। ਖੇਤਾਂ ਵਿਚ ਦੀ ਲੰਘਦੀ ਰੇਲ ਗੱਡੀ ਦਾ ਅਨੰਦ ਮਹਿਸੂਸ ਹੋ ਰਿਹਾ ਸੀ। ਗਿੱਠ ਗਿੱਠ ਹੋਈਆਂ ਕਣਕ ਦੀ ਮਹਿਕ ਆ ਰਹੀ ਸੀ ਤੇ ਹਨੇਰਾ ਹੋਏ ਰਿਕਸ਼ੇ ਵਾਲੇ ਵਲੋਂ ਵਧ ਮੰਗੇ ਪੈਸਿਆਂ ਦਾ ਫਿਕਰ ਹੋ ਰਿਹਾ ਸੀ। ਪਰ ਹਾਲੇ ਮੈਂ ਬਿੱਲੂ ਦੇ ਸੁਸਤ ਚਲਦੇ ਹੱਥਾਂ ਤੇ ਤੇਜ਼ ਚਲਦੀ ਜੁਬਾਨ ਦੇ ਵਿਚ ਫਸਿਆ ਖਲੋਤਾ ਸੀ।

‘ਚਾਹੇ ਸਰਦਾਰ ਹੋਵੇ, ਚਾਹੇ ਮੌਲਵੀ ਤੇ ਚਾਹੇ ਲਾਲਾ, ਇਹਨਾਂ

ਦੋ ਬਟਾ ਇਕ-126