ਆਖਣਾ ਸਭ ਨੂੰ ਬਾਬੂ ਜੀ ਆ। ਵੀਹ ਵਾਰੀ ਆਖਿਆ ਬਈ ਠੀਕ ਤਰ੍ਹਾਂ ਬੋਲਿਆ ਕਰੋ, ਬਸ ਸਮਝਦੇ ਹੀ ਨਹੀਂ, ਅਖੇ ਭੁੱਲ ਗਿਆ ਬੰਦਾ ਕਵੇ ਤਾਂ ਕੀ ਕਵੇ।'
ਬਿੱਲੂ ਬਸ ਹੀ ਨਹੀਂ ਸੀ ਕਰ ਰਿਹਾ। ਮੇਰਾ ਮਨ ਤੇ ਤਨ ਕਾਫ਼ੀ ਕਾਹਲਾ ਪੈ ਚੁੱਕਾ ਸੀ ਬਿੱਲੂ ਨਾਲ ਇਕ ਦੋ ਵਾਰ ਕੰਮ ਛੇਤੀ ਨਬੇੜਨ ਦੀ ਗੱਲ ਕੀਤੀ, ਪਰ ਉਸ ਅਣਸੁਣੀ ਜਿਹੀ ਕਰ ਦਿੱਤੀ ਤੇ ਰਤਾ ਵੀ ਕਾਹਲਾ ਨਾ ਹੋਇਆ।
‘ਐਤਕੀਂ ਦੇਖਣ, ਸਾਡੇ ਸ਼ਹਿਰ 'ਚੋਂ ਘੱਟ ਘੱਟ ਦੋ ਐਮ.ਐਲ.ਏ. ਬਣਨਗੇ ਇਹਨਾਂ ਦੀ ਗਿਣਤੀ ਬਹੁਤ ਵਧ ਗਈ ਆ, ਆ ਪਾਰਟੀ ਵਾਲਿਆਂ ਨੇ ਵੀ ਇਹਨਾਂ ਦੀਆਂ ਵੋਟਾਂ ਬਣਾ ਤੀਆਂ ਆਪਣੇ ਲਾਲਚ ਨੂੰ, ਹੁਣ ਪਤਾ ਚਲੂ ਜਦ ਇਹ ਆਪ ਹੀ ਖੜਗੇ।'
ਹੱਥ ਵਿਚ ਟਰੇਅ ਫੜੀ ਨੌਕਰ ਚਾਹ ਲੈ ਕੇ ਆ ਚੁੱਕਾ ਸੀ। ਚੂਹੇ ਰੰਗੀ ਪੈਂਟ, ਡਬੀਆਂ ਵਾਲੀ ਕਮੀਜ਼ ਸਿਰ ਤੇ ਟੋਪੀ ਤੇ ਗਲੇ ਵਿਚ ਮਫ਼ਰਲ ਪਈ ਮੈਨੂੰ ਉਹ ਸਚਮੁਚ ਐਮ.ਐਲ.ਏ. ਲਗ ਰਿਹਾ ਸੀ। ਲਾਗੇ ਆ ਕੇ ਉਸ ਚਾਹ ਟੇਵਲ ਤੇ ਧਰ ਦਿਤੀ ਤੇ ਸਿੱਧਾ ਖੜਾ ਹੋ ਗਿਆ। ਮੈਥੋਂ ਰਿਹਾ ਨਾ ਗਿਆ ਤੇ ਉਸਨੂੰ ਉਸਦਾ ਨਾਮ ਪੁਛਿਆ।
‘ਰਾਮ ਪ੍ਰਸ਼ਾਦ ਮਿਸ਼ਰਾ’ ਉਸ ਜਵਾਬ ਦਿਤਾ ‘ਮਿਸ਼ਰਾ ਜੀ ਕਹਿ' ਬਿੱਲੂ ਦੀ ਗੱਲ ਵਿਚ ਵਿਅੰਗ ਸੀ। ਅਚਾਨਕ ਮੈਨੂੰ ਰੇਲ ਗੱਡੀ ਦੀ ਸੀਟੀ, ਕਿਸੇ ਰਾਜਨੀਤਕ ਦੇ ਭਾਸ਼ਨ ਵਾਂਗ ਸੁਨਣ ਲਗ ਪਈ ਸੀ, ਹੁਣ ਮੈਨੂੰ ਨਾ ਬਿੱਲੂ ਦੀ ਹੋਰ ਗੱਲ ਸੁਣ ਰਹੀ ਸੀ, ਨਾ ਕੰਮ ਮੁਕਨ ਦੀ ਕਾਹਲ ਸੀ ਤੇ ਨਾ ਹੀ ਚਾਹ ਦੀ ਗਰਮਾ ਗਰਮ ਚੁਸਕੀ ਦੀ ਤਮੰਨਾ ਸੀ, ਬਸ ਇਕੋ ਚੀਜ਼ ਦਿਖ ਰਹੀ ਸੀ ਟੋਪੀ ਧਾਰੀ ‘ਮਿਸ਼ਰਾ ਜੀ’
ਦੋ ਬਟਾ ਇਕ-127