ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਭਰਮਣ ਦੇ ਦੌਰਾਨ ਰਿਹਾ ਸੀ। ਉਥੇ ਘਰ ਦੀ ਬਜ਼ੁਰਗ ਔਰਤ ਦੋਵੇਂ ਹੱਥ ਰਬ ਵਲ ਕਰਕੇ ਹਰ ਗੱਲ ਕਰਦੀ ਸੀ। ਉਸ ਦੀਆਂ ਗੱਲਾਂ ਤੇ ਸਿਆਣਪਾਂ ਵਿੱਚੋਂ ਮਿੱਟੀ ਦੀ ਖੁਸ਼ਬੂ ਆਉਂਦੀ ਸੀ। ਕੋਰੀ ਅਨਪੜ੍ਹ ਇਸ ਔਰਤ ਦੇ ਪਿਆਰ ਤੇ ਸੂਝ 'ਚੋਂ ਮੈਨੂੰ ਕਈ ਕੁਝ ਲਭਾ ਜਿਸਨੇ ਮੈਨੂੰ ਸਦਾ ਹੀ ਨਸ਼ੇਆਈ ਰੱਖਿਆ। ਸਮੇਂ ਨਾਲ ਇਹ ਥੋੜਚਿਰਾ ਰਿਸ਼ਤਾ ਭੁੱਲ ਭੁਲਾ ਗਿਆ।

ਪਿਛਲੇ ਸਾਲੀਂ ਇਹੋ ਯਾਦ ਫੇਰ ਤਾਜ਼ਾ ਹੋ ਗਈ ਜਦੋਂ ਫੇਰ ਮਾਲਵੇ ਦੇ ਹੀ ਇਕ ਪਿੰਡ ਵਿਚ ਉਸੇ ਔਰਤ ਜਿਹੀ ਇਕ ਹੋਰ ਸੁੱਚੀ ਰੂਹ ਨਾਲ ਮਿਲਾਪ ਹੋਇਆ। ਪਰ ਇਹ ਪਿੰਡ ਦੀ ਪਹਿਲੀ ਪੜ੍ਹੀ ਲਿਖੀ (5 ਜਮਾਤਾਂ ਪਾਸ) ਨੂੰਹ ਸੀ। ਪਿੰਡ ਵਿਚ ਉਸਨੇ ਲਗਭਗ 50 ਸਾਲ ਗੁਜ਼ਾਰੇ। ਪਿੰਡ ਦੀਆਂ ਧੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਪਿੰਡ ਵਿਚ ਲਾਇਬਰੇਰੀ ਬਣਾਈ। ਸਾਰੇ ਪਿੰਡ ਦੇ ਦੁੱਖ ਸੁੱਖ ਵਿਚ ਖੜੀ। ਰਾਜਨੀਤੀ ਦੀ ਲਾਲਸਾ ਤਿਆਗ ਕਿ ਆਪਣੇ ਆਲੇ ਦੁਆਲੇ ਵਿਚ ਇਕ ਨਰੋਈ ਸੋਚ ਭਰੀ। ਮੈਨੂੰ ਲੱਗਾ ਕਿ ਇਹ ਮੇਰੇ ਲਈ ਦੂਸਰੀ ਪ੍ਰੇਰਣਾ ਹੈ ਜੋ ਪਹਿਲੀ ਦੇ ਖਤਮ ਹੋਣ ਤੋਂ ਪਹਿਲੋਂ ਹੀ ਲੜੀ ਵਾਂਗ ਜੁੜ ਗਈ। ਉਸਦੀਆਂ ਗੱਲਾਂਬਾਤਾਂ ਵਿੱਚ ਪੰਜਾਬੀਅਤ ਡੁੱਲ੍ਹ ਡੁੱਲ੍ਹ ਪੈਂਦੀ। ਉਸਦੇ ਦੱਸੇ ਹੋਏ ਦੇਹ ਅਰੋਗੀ ਦੇ ਦੇਸੀ ਫਾਰਮੂਲੇ ਕਈਆਂ ਦੀ ਜੂਨ ਸਵਾਰ ਗਏ। ਖਾਰੇ ਪਾਣੀ ਦੀ ਧਰਤੀ ਤੇ ਉਹ ਮਿੱਠੇ ਪਾਣੀ ਦੀ ਅਮੁੱਕ ਨਹਿਰ ਸੀ। ਫੇਰ ਇਕ ਦਿਨ ਉਹੋ ਹੀ ਸੁਨੇਹਾ ਮਿਲਿਆ ਜਿਸਦੀ ਹਰ ਕੋਈ ਇੰਤਜ਼ਾਰ ਨਹੀਂ ਕਰਦਾ। ਭੋਗ ਦਾ ਦਿਨ ਮੁਕਰਰ ਸੀ। ਆਪਣੇ ਰੁਝੇਵਿਆਂ ਨੂੰ ਦਿਲੋ ਦਿਮਾਗ ਦੀਆਂ ਨੁੱਕਰਾਂ 'ਚ ਬੰਦ ਕਰਕੇ ਵਕਤ ਸਿਰ ਪਹੁੰਚ ਗਿਆ। ਧਾਰਮਿਕ ਰਸਮਾਂ ਰਵਾਇਤ ਮੁਤਾਬਕ ਹੁੰਦੀਆਂ ਰਹੀਆਂ ਪਰ ਨਾ ਲੰਮੇ ਚੌੜੇ ਭਾਸ਼ਨ ਸਨ ਤੇ ਨਾ ਹੀ ਸਿਫਤਾਂ ਦੀਆਂ ਝੜੀਆਂ। ਉਥੇ ਬੈਠੇ ਲੋਕਾਂ ਨੂੰ ਇਹਨਾਂ ਦੀ ਲੋੜ ਵੀ ਨਹੀਂ ਸੀ। ਉਹ ਤਾਂ ਸਭ ਉਹੀ ਸਨ ਜੋ ਉਸਨੂੰ ਜਾਣਦੇ ਸਨ। ਜਿਸਦੇ ਬੋਲ ਉਹਨਾਂ ਨੂੰ ਯਾਦ ਸਨ। ‘ਭੋਗ ਤੇ ਵਿਸ਼ੇਸ਼' ਲਈ ਕੋਈ ਲੁਕਵੀਂ ਜਾਣਕਾਰੀ ਨਹੀਂ ਸੀ। ਤੇ ਨਾ ਹੀ ਸਧਾਰਣ ਪਰਿਵਾਰ ਕੋਲ ‘ਭੋਗ ਤੇ ਵਿਸ਼ੇਸ਼' ਲਈ ਸਾਧਨ ਸਨ। ਜਦੋਂ ਵਾਪਸੀ ਦਾ ਸਫਰ ਸ਼ੁਰੂ ਕੀਤਾ ਤਾਂ ਪਿੰਡ ਦੇ ਬਾਹਰ ਆ ਕੇ ਸਵਾਰੀ ਰੋਕ ਲਈ। ਮੇਰੇ ਨਾਲ ਦੇ ਸਾਥੀ ਨੇ ਰੁੱਕਣ ਦਾ ਕਾਰਣ ਪੁੱਛਿਆ। ਪਤਾ ਨਹੀਂ ਮੈਂ ਬੋਲ ਕਿ ਦੱਸਿਆ ਕਿ ਆਪਣੇ ਹੀ ਆਪ ਨੂੰ ਕਹਿ ਗਿਆ। ‘ਮੈਂ ਤਾਂ ਉਹ ਰਾਹ

ਦੋ ਬਟਾ ਇਕ-16