ਕਰੋੜਪਤੀ ਅਮੀਰ ਨਹੀਂ ਹੁੰਦੇ
ਪੈਸੇ ਦੀ ਕੀਮਤ ਸਮੇਂ ਦੇ ਨਾਲ ਨਾਲ ਬਦਲਦੀ ਰਹਿੰਦੀ ਹੈ। ਪਿਛਲੀ ਸਦੀ ਦੇ ਛੇਵੇਂ, ਸੱਤਵੇਂ ਦਹਾਕੇ ਵਿਚ ਮਹਿੰਗਾਈ ਉਤੇ ਇਕ ਗਾਣਾ ਹੁੰਦਾ ਸੀ, ਜਿਸ ਵਿਚ ਟਾਂਚ ਨਾਲ ਕਿਹਾ ਗਿਆ ਸੀ, ‘ਸੋਨਾ ਹੋ ਗਿਆ, ਇੱਕ ਸੋ ਚਾਲੀਂ' ਇੱਕ ਸੌ ਚਾਲੀ ਰੁਪਏ ਤੋਲਾ ਜੇ ਅੱਜ ਸੋਨਾ ਹੋਵੇ ਤਾਂ ਲੋਕ ਲੜ ਲੜ ਮਰ ਜਾਣ। ਅੱਜ ਇੱਕ ਸੋ ਚਾਲੀ ਨੂੰ ਦੋ ਸੋ ਨਾਲ ਹੀ ਜਰਬ ਆਈ ਹੋਈ ਹੈ। 30-40 ਸਾਲਾਂ ਵਿਚ ਦੋ ਸੋ ਗੁਣਾ ਕੀਮਤ ਵਧ ਗਈ ਹੈ। ਇਸੇ ਤਰ੍ਹਾਂ ਬਾਕੀ ਚੀਜ਼ਾਂ ਨਾਲ ਵੀ ਹੋਇਆ ਹੈ, ਚਾਂਦੀ ਦੇ ਗਹਿਣੇ ਗਰੀਬੀ ਦੀ ਨਿਸ਼ਾਨੀ ਗਿਣੇ ਜਾਂਦੇ ਸਨ, ਪਰ ਅੱਜ ਚਾਂਦੀ ਵੀ 8੦,੦੦੦ ਰੁਪਏ ਕਿੱਲੋ ਦੇ ਨੇੜੇ ਤੇੜੇ ਹੋਈ ਫਿਰਦੀ ਹੈ। 1972 ਵਿਚ ਨਵੀਂ ਫੀਏਟ ਕਾਰ 20,000 ਰੁਪਏ ਵਿਚ ਆ ਜਾਂਦੀ ਸੀ, ਅੱਜ ਕਾਰ ਦੇ ਚਾਰ ਟਾਇਰ ਹੀ ਇੰਨ੍ਹੇ ਰੁਪਏ ਖਾ ਜਾਂਦੇ ਹਨ। ਹਰ ਚੀਜ਼ ਦੀ ਕੀਮਤ ਵੱਧੀ ਹੈ। ਹੁਣ ਜੇਕਰ ਕੀਮਤ ਵੱਧੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਮਹਿੰਗੀਆਂ ਚੀਜ਼ਾਂ ਖਰੀਦੀਆਂ ਵੀ ਜਾਂਦੀਆਂ ਹੋਣਗੀਆਂ। ਜੇਕਰ ਸੁਨਿਆਰੇ ਦੀ ਆਮਦਨ ਵਧੀ ਹੈ ਤਾਂ ਖਰਚੇ ਵੀ ਵੱਧੇ ਹਨ। ਕੱਪੜਾ, ਅਨਾਜ ਵੀ ਉਸੇ ਹਿਸਾਬ ਵੱਧਿਆ ਹੈ। ਸਾਰਿਆਂ ਲਈ ਹੀ ਮੁਨਾਫੇ ਵੱਧੇ ਹਨ ਤੇ ਸਾਰਿਆਂ ਲਈ ਹੀ ਖਰਚੇ ਵੱਧੇ ਹਨ। ਕਦੇ ਕਦੇ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਹੇਠਲੀ ਪੌੜੀ ਤੇ ਬੈਠੇ ਬੈਠੇ, ਉਤਲੀਆਂ ਪੌੜੀਆਂ ਤੇ ਆ ਗਏ ਹਾਂ। ਉਹੋ ਹੀ ਪੈਸਾ ਸਾਡੇ ਵਿਚ ਘੁੰਮੀ ਜਾ ਰਿਹਾ ਹੈ। ਨਾ ਸਾਡਾ ਆਦਿ ਬਦਲਿਆ ਹੈ ਨਾ ਸਾਡਾ ਅੰਤ। ਮਿਸਾਲ ਦੇ ਤੌਰ ਤੇ ਫਲਾਂ, ਸਬਜ਼ੀਆਂ ਨੇ ਪੌਦਿਆਂ ਨੂੰ ਲੱਗਣਾ ਘੱਟ ਨਹੀਂ ਕੀਤਾ। ਉਹਨਾਂ ਕਦੇ ਜਵਾਬ ਨਹੀਂ ਦਿੱਤਾ ਕਿ ਸਾਡੀ ਕੀਮਤ ਵੱਧਾ ਦੇਵੋ, ਤਾਂ ਹੀ ਅਸੀਂ ਲੱਗਾਂਗੇ। ਉਹਨਾਂ ਨੇ ਤਾਂ ਕੁਦਰਤ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕੀਤਾ। ਅਸੀਂ ਹੀ ਹਾਂ ਜੋ ਲਾਲਸਾ ਤੇ ਲਾਲਚ ਦੇ ਲਈ ਇਹਨਾਂ ਮੁਫਤ ਮਿਲਣ ਵਾਲੀਆਂ ਨਿਆਮਤਾਂ ਨੂੰ ਮਹਿੰਗੇ ਸਸਤੇ ਕਰਦੇ ਰਹਿੰਦੇ ਹਾਂ। ਮੈਂ ਤੁਹਾਨੂੰ ਇੱਕ ਮਿਸਾਲ ਦੇਂਦਾ ਹਾਂ। ਸਾਡੇ ਘਰ ਗਿੰਨੀ ਪਿੱਗ (ਨਿੱਕੇ ਖਰਗੋਸ਼ ਨੁਮਾ ਜਾਨਵਰ) ਰੱਖੇ ਹੋਏ ਸਨ। ਉਹਨਾਂ ਨੂੰ ਸਾਰਾ ਸਾਲ ਪਾਲਕ, ਗਾਜਰਾਂ ਜਾਂ ਖੀਰੇ ਚਾਹੀਦੇ ਸਨ। ਇਹ ਨਿੱਤ ਦਿਨ ਦਾ ਖਰਚਾ ਹੈ। ਇਸ ਲਈ ਮੈਨੂੰ ਲਗਭਗ ਰੋਜ਼ ਸਬਜੀਆਂ ਵਾਲਿਆਂ ਕੋਲ ਜਾਣਾ ਪੈਂਦਾ। ਉਹ ਕਦੇ ਰੇਟ ਨਹੀਂ
ਦੋ ਬਟਾ ਇਕ-18