ਘੱਟ ਕਰਦੇ। ਉਹਨਾਂ ਦੇ ਬਹਾਨੇ ਬੜੇ ਅਜੀਬ ਹਨ।
* ਦੇਖੋ, ਸਰਦਾਰ ਜੀ ਗਰਮੀ ਕਿੰਨ੍ਹੀਂ ਪੈ ਰਹੀ ਹੈ।
* ਆਹ ਤਾਂ ਅੱਜ ਮੀਂਹ ਕਰਕੇ ਮਹਿੰਗੇ ਹੋ ਗਏ
*ਪਿੱਛੇ ਜੀ ਪਹਾੜ ਵਿਚ ਸੋਕਾ ਹੀ ਬਹੁਤ ਹੈ।
* ਸਰਦੀ ਦੇ ਕਰਕੇ ਇਹ ਤਾਂ ਜੀ ਮਹਿੰਗੇ ਹੋ ਹੀ ਜਾਂਦੇ ਹਨ।
* ਲਓ ਜੀ ਵਰਤਾਂ ਦੇ ਦਿਨਾਂ 'ਚ ਮਹਿੰਗੇ ਨੀ ਹੋਣੇ ਤਾਂ ਫੇਰ ਕਦ ਹੋਣੇ।
* ਵਿਆਹਾਂ ਦਾ ਸੀਜ਼ਨ ਹੈ ਜੀ, ਸ਼ੁਕਰ ਕਰੋ ਮਿਲ ਗਏ।
* ਦੁਸਿਹਰੇ ਤੋਂ ਦੀਵਾਲੀ ਤੱਕ ਤਾਂ ਰੇਟ ਨਾ ਪੁੱਛੋ ਜੀ।
* ਸਰਦਾਰ ਜੀ ਬਿਜਲੀ ਸਪਲਾਈ ਆਉਂਦੀ ਨਹੀਂ, ਮਹਿੰਗੇ ਭਾਅ ਦੇ ਡੀਜ਼ਲ ਇੰਜਣ ਚਲਾ ਕੇ ਪਾਲਣੇ ਪੈਂਦੇ ਹਨ।
ਗੱਲ ਕੀ। ਜੋ ਵੀ ਮੌਸਮ ਹੈ ਜਾਂ ਦਿਨ, ਉਹੀ ਗਾਹਕ ਲਈ ਮਹਿੰਗਾਈ ਦਾ ਕਾਰਣ ਹੈ। ਇੰਜ ਸਾਰੇ ਕਿੱਤਿਆਂ ਵਿਚ ਲਗਭਗ ਇਹੀ ਕੁਝ ਹੋ ਰਿਹਾ ਹੈ। ਇਹ ਪੈਸੇ ਦਾ ਬੇਲੋੜਾ ਪਸਾਰ ਹਰ ਥਾਂ ਪਸਰ ਰਿਹਾ ਹੈ। ਵਿਦਿਆ ਦੇਣਾ ਹੁਣ ਭਾਵਨਾ ਨਹੀਂ, ਮੋਟਾ ਵਪਾਰ ਬਣ ਗਈ ਹੈ। ਏਨੇ ਪੈਸੇ ਖਰਚ ਕਿ ਵੀ ਵਿਦਿਆ ਨਾਲ ਬੋਧਿਕਤਾ ਨਹੀਂ ਵਧਾਈ ਜਾ ਰਹੀ। ਚੰਗੇ ਨਤੀਜੇ ਦਿਖਾਉਣ ਲਈ ਨਕਲ ਦਾ ਸਹਾਰਾ ਲਿਆ ਜਾ ਰਿਹਾ ਹੈ। ਅਸੀਂ ਆਪਣੀ ਮੂਲ ਨੀਂਹ ਹੀ ਕੱਚੀ ਇੱਟ ਦੀ ਬਣਾਈ ਜਾ ਰਹੇ ਹਾਂ। ਮਨੁੱਖ ਇਹ ਭੁੱਲ ਹੀ ਗਿਆ ਹੈ ਕਿ ਉਹ ਇਸ ਧਰਤੀ ਤੇ ਜਿਊਣ ਲਈ ਆਇਆ ਹੈ, ਪੈਸੇ ਕਮਾਉਣ ਲਈ ਨਹੀਂ। ਅਗਲੀਆਂ ਪੀੜੀਆਂ ਲਈ ਪੈਸੇ ਇਕੱਠੇ ਕਰਦਾ ਕਰਦਾ ਇਨਸਾਨ ਆਪਣੀ ਜਿੰਦਗੀ ਤਾਂ ਬਰਬਾਦ ਜਾਂ ਕਿਸੇ ਕਿੱਤੇ ਵਿਚ ਕੈਦ ਹੀ ਕਰ ਲੈਂਦਾ ਹੈ, ਨਾਲ ਹੀ ਨਾਲ ਆਪਣੀ ਅਗਲੀ ਪੀੜੀ ਨੂੰ ਨਿਕੰਮੀ ਵੀ ਕਰ ਦੇਂਦਾ ਹੈ। ਫੇਰ ਜੋ ਅੱਜ ਇਹ ਪਰਿਵਾਰਾਂ ਵਿਚ ਹੋ ਰਹੇ ਗਹਿਰੇ ਜ਼ਖ਼ਮ ਅਸੀਂ ਦੇਖਦੇ ਹਾਂ, ਇਸੇ ਦਾ ਨਤੀਜਾ ਹੈ। ਮੇਰੇ ਕੋਲ ਇਕ ਦਿਨ ਇਕ ਬੜਾ ਹੀ ਅਮੀਰ ਨਾਮੀ ਬੰਦਾ ਆਇਆ। ਉਹ ਬਹੁਤ ਚਿੰਤਤ ਸੀ ਕਿ ਉਸਦਾ ਕੰਮ ਜਲਦੀ ਹੋ ਜਾਵੇ। ਮੈਂ ਉਸਨੂੰ ਜਦੋਂ ਕਾਰਣ ਪੁੱਛਿਆ ਤਾਂ ਉਸ ਨੇ ਕਿਹਾ ਕਿ ਹੁਣ ਉਸਦੀ ਆਪਣੇ ਪੁੱਤਰਾਂ ਨਾਲ ਨਹੀਂ ਬਣਦੀ। ਉਹ ਘਰ ਦੇ ਇਕ ਕਮਰੇ ਵਿਚ ਇਕੱਲਾ ਹੀ ਰਹਿ ਰਿਹਾ ਹੈ ਤੇ ਉਸਨੂੰ ਲੱਗਦਾ ਹੈ ਕਿ ਉਸ ਨੇ ਜਲਦੀ ਹੀ ਮਰ ਜਾਣਾ ਹੈ।
ਦੋ ਬਟਾ ਇਕ-19