ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਇਵਾ ਵੀ ਪਾਸ ਕਰ ਗਏ। ਮੇਰੇ ਕਰਕੇ 70-80 ਵਿਦਿਆਰਥੀਆਂ ਦਾ ਭਵਿੱਖ ਧੁੰਧਲਾ ਹੋਣੋਂ ਬਚ ਗਿਆ।

ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨਾਂ ਯੂਨੀਵਰਸਿਟੀ ਦੇ ਉਚ ਅਹੁਦਿਆਂ 'ਤੇ ਬੈਠੇ ਪ੍ਰੋਫੈਸਰਾਂ ਬਾਰੇ ਵੀ ਦਸਾਂ ਪਰ ਇੰਝ ਕਰਨ ਨਾਲ ਦੂਸ਼ਣਬਾਜ਼ੀ ਦਾ ਦੌਰ ਸ਼ੁਰੂ ਹੋ ਜਾਵੇਗਾ। ਮੈਂ ਬਸ ਜਦੋਂ ਹੁਣ ਇਹਨਾਂ ਪ੍ਰੋਫੈਸਰ ਨੁਮਾ ਅਧਿਕਾਰੀਆਂ ਨੂੰ ਵੇਖਦਾ ਹਾਂ ਤਾਂ ਸਿਰਫ ਮੁਸਕਰਾ ਛੱਡਦਾ ਹਾਂ, ਇਹਨਾਂ ਦੇ ਖੋਖਲੇਪਨ ’ਤੇ। ਕਦੇ ਕਦੇ ਲੱਗਦਾ ਹੈ ਕਿ ਇਹ ਆਪਣੇ ਆਪ ਨੂੰ ਕਿੰਨਾਂ ਧੋਖਾ ਦੇਈ ਜਾ ਰਹੇ ਹਨ।

ਗੱਲ ਤਾਂ ਹਮਰਾਹੀ ਦੇ ਝੋਲੇ ਦੀ ਸੀ। ਉਸਦੇ ਝੋਲੇ ਵਿਚ 3-4 ਖਰੜੇ ਹਮੇਸ਼ਾ ਰਹਿੰਦੇ। ਕਿਸੇ ਦਾ ਮੁੱਖ ਬੰਦ ਕਿਸੇ ਦੀ ਸੋਧ ਸੁਧਾਈ ਤੇ ਕਿਸੇ ਦੀ ਆਰਡਰ ਅਨੁਸਾਰ ਲਿਖਾਈ। ਹਮਰਾਹੀ ਦੇ ਝੋਲੇ ਵਿੱਚ ਕਦੇ ਕਦੇ ਬੜੇ ਕੰਮ ਦੇ ਕਾਗਜ਼ ਨਿਕਲਦੇ। ਇਕ ਦਿਨ ਹਮਰਾਹੀ ਜੀ 10 ਕੁ ਵਜੇ ਆ ਧਮਕੇ। ‘ਸੁਆਮੀ' ਅੱਜ ਇੱਕ ਜਰੂਰੀ ਸਲਾਹ ਕਰਨੀ ਹੈ। ਅਸਲ ਵਿਚ ਮੈਂ ਅਜ ਗੁੱਸਾ ਖਾ ਬੈਠਾ ਤੇ ਕਿਸੇ ਹੋਰ ਜਾਤ ਬਰਾਦਰੀ ਵਾਲੇ ਦਾ ਨਾਮ ਲੈ ਬੈਠਾ। ਉਹ ਤਾਂ ਕੇਸ ਕਰਨ ਨੂੰ ਫਿਰੇ, ਬੜੀ ਮੁਸ਼ਕਲ ਨਾਲ ਗੱਲ ਆਈ ਗਈ ਕੀਤੀ। ਮੈਨੂੰ ਸਮਝ ਨਹੀਂ ਲੱਗਦੀ ਯਾਰ ਇਸ ਸਾਰੇ ਤੋਂ ਬੰਦਾ ਕਿਵੇਂ ਬਚ ਸਕਦਾ ਹੈ? ਬਿਨਾਂ ਮਾੜੀ ਨੀਅਤ ਦੇ ਵੀ ਕਈ ਵਾਰੀ ਜਾਤਾਂ ਦੇ ਨਾਮ ਬੋਲ ਹੋ ਜਾਂਦੇ ਹਨ। ਕੋਈ ਹਲ ਕੱਢਣਾ ਪਊ। ਫੇਰ ਆਪੇ ਹੀ ਬੋਲੇ, ਬੜਾ ਸੌਖਾ ਹੈ ਆਪਾਂ ਜਾਤਾਂ ਦੇ ਨੰਬਰ ਰੱਖ ਦਈਏ। ਇਸ ਤਰ੍ਹਾਂ ਬੰਦਾ ਕਾਨੂੰਨੀ ਤੌਰ 'ਤੇ ਬਚ ਵੀ ਜਾਵੇਗਾ ਤੇ ਗੱਲ ਵੀ ਬੁਰੀ ਨਹੀਂ ਲੱਗੇਗੀ। ਹਾਸਾ ਠੱਠਾ ਵੀ ਹੋ ਜਾਵੇਗਾ ਤੇ ਕੋਈ ਬੇਇਜ਼ਤੀ ਵੀ ਮਹਿਸੂਸ ਨਹੀਂ ਕਰੇਗਾ। ਇਸ ਤਰ੍ਹਾਂ ਸ਼ੁਰੂ ਹੋਇਆ ਨਵਾਂ ਨੰਬਰੀਕਰਣ। ਜੋ ਲਿਸਟ ਬਣੀ ਭਾਵੇਂ ਉਹ ਪੂਰੀ ਨਹੀਂ ਸੀ ਪਰ ਕੁਝ ਇਸ ਪ੍ਰਕਾਰ ਸੀ:

ਨਾ..=90, ਭਾ..=55, ਝ..=86, ਤਰ...= 33 ਟੀ, ਲੁ...=33 ਐੱਲ, ਰਾਜ ਮਿ....=33 ਆਰ, ਛੀ...= 56, ਚ...=40, ਚ...=44, ਸੁ ਿ.....=16, ਕੰ ...=31, ਸੈ..=36, ਬੌ....=22, ਸੈਂ..=37, ਵਣ....=32, ਗੱਲ ਜੱਟ 'ਤੇ ਆ ਕੇ ਅੜ ਗਈ। ਮੈਂ ਆਖਿਆ ਇਹ ਤਾਂ ਸੌਖਾ ਹੀ ਹੈ, ਜੱਟ ਬਰਾਬਰ ਜ਼ੀਰੋ। ‘ਵਾਹ ਸੁਆਮੀ ਵਾਹ, ਜ਼ੀਰੋ ਕਮਾਲ ਹੈ। ਜੇ ਇਹ ਸੱਜੇ ਪਾਸੇ

ਦੋ ਬਟਾ ਇਕ-22