ਕੌਡੀ, ਕੌਡੀ ਹੋਗੇ ਮਿੱਤਰੋ!
ਕਿਸੇ ਸੱਜਣ ਦੇ ਸੱਦੇ ਤੇ ਉਹਦੇ ਪਿੰਡ ਜਾਣ ਦਾ ਸਬੱਬ ਬਣਿਆ, ਉਸਨੇ ਰਾਹ 'ਚ ਦੱਸਿਆ ਕਿ, ਉਸਨੇ ਤਾਂ ਪਿੰਡ ਹੋ ਰਹੇ ਕਬੱਡੀ ਟੂਰਨਾਮੈਂਟ ਦੀ ਪ੍ਰਧਾਨਗੀ ਕਰਨੀ ਹੈ। ਮਨ ਬੜਾ ਖੁਸ਼ ਹੋਇਆ ਕਿ ਮੂਹਰਲੀ ਕਤਾਰ 'ਚ ਬੈਠ ਕਿ ਕੌਡੀ ਦੇਖਣ ਦਾ ਮੌਕਾ ਮਿਲੇਗਾ। ਕਈ ਸਾਲਾਂ ਤੋਂ ਕੰਨਾਂ ਨੇ ਕੌਡੀ ਕੌਡੀ ਦੀ ਮਿੱਠੀ ਅਵਾਜ਼ ਨਹੀਂ ਸੀ ਸੁਣੀ। ਹੋਰ ਖੁਸ਼ੀ ਦੀ ਗੱਲ ਇਹ ਸੀ ਕਿ ਅੱਜ ਕਲ ਕੈਮਰੇ ਅਵਾਜ਼ ਵੀ ਰਿਕਾਰਡ ਕਰ ਲੈਂਦੇ ਹਨ। ਸੋਚਿਆ ਇੰਜ ਇਹ ਮਿਠਾਸ ਵਾਲਾ ਤੇ ਤੇਜ਼ ਸਾਹਾਂ ਵਾਲੀ ਦਮਦਾਰ ਅਵਾਜ਼ ਵੀ ਸਾਂਭਣ ਦਾ ਮੌਕਾ ਮਿਲ ਜਾਵੇਗਾ। ਜਾਗਦੇ ਹੋਏ ਵੀ ਹਾਲਾਤ ਸੁਫਨਮਈ ਹੋ ਗਏ। ਯਾਦ ਆ ਗਿਆ ਪਿੰਡ ਦੇ ਰੜ੍ਹੇ ਵਿਚ ਕੱਛੇ ਪਾ ਕੇ ਲੈਨ ਮਾਰਕੇ ਕੌਡੀ ਪਾਉਂਦੇ ਮੁੰਡੇ। ਸਭ ਦਾ ਧਿਆਨ ਇਸ ਵਲ ਹੁੰਦਾ ਕਿ ਪੁਆਇੰਟ ਲੈਣ ਤੋਂ ਪਹਿਲੋਂ ਕਿਤੇ ਦਮ ਤਾਂ ਨਹੀਂ ਟੁੱਟ ਗਿਆ ਜਾਂ ਫੇਰ ਦੁਬਾਰਾ ਕੌਡੀ-ਕੌਡੀ ਕਹਿਣਾ ਸ਼ੁਰੂ ਤਾਂ ਨਹੀਂ ਕਰ ਦਿੱਤਾ। ਦਮਦਾਰ ਮੁੰਡੇ ਦੀ ਪੈਂਠ ਇਸ ਕਰਕੇ ਹੀ ਬੱਝਦੀ ਕਿ 1 ਲਮਾਂ ਸਾਹ ਤੇ ਤਾਕਤ ਪੰਜਾਬੀ ਜੁੱਸੇ ਦੀ ਅਸਲੀ ਪਛਾਣ ਸਨ।
ਅਚਾਨਕ ਸੁਫਨਾ ਟੁੱਟਾ ਤੇ ਅਸੀਂ ਮੈਦਾਨ ਦੇ ਵਿਚ ਸਾਂ। ਰਸਮੀ ਆਓ ਭਗਤ ਤੋਂ ਬਾਅਦ ਬੜੀ ਅੱਛੀ ਥਾਂ ਬੈਠਣ ਨੂੰ ਮਿਲੀ। ਕਬੱਡੀ ਦੀ ਸ਼ੁਰੂਆਤ ਹੋ ਚੁੱਕੀ ਸੀ। ਮੁੰਡੇ ਨੱਠ ਨੱਠ ਕਿ ਪੁਆਇੰਟ ਲਈ ਜਾਂਦੇ। ਪਰ ਕੌਡੀ-ਕੌਡੀ ਅਵਾਜ਼ ਸੁਣਾਈ ਨਹੀਂ ਸੀ ਦੇ ਰਹੀ। ਸੋਚਿਆ ਉਮਰ ਨਾਲ ਕੰਨ ਕੰਮ ਕਰਨੋਂ ਘਟ ਗਏ ਹਨ। ਆਪਣੀ ਥਾਂ ਤੋਂ ਉਠਿਆ ਤੇ ਕੈਮਰੇ ਦੇ ਬਹਾਨੇ ਮੈਦਾਨ ਵਿਚ ਜਾ ਪਹੁੰਚਿਆ। ਬਿਲਕੁਲ ਲਾਗੇ ਹੋਕੇ ਸੁਨਣ ਦੀ ਤਮੰਨਾ ਨਾਲ ਗੋਲ ਚੱਕਰ ਦੀਆਂ ਬਰੂਹਾਂ ਤੇ ਖੜ੍ਹ ਗਿਆ। ਪਰ ਇਹ ਮਿੱਠੀ ਅਵਾਜ਼ ਮੈਨੂੰ ਸੁਣਾਈ ਦਿੱਤੀ ਤਾਂ ਨਾ, ਸਗੋਂ, ਫੜ੍ਹਲੋ, ਪਰ੍ਹੇ ਹੋ ਜਾ, ਉਤੋਂ ਦੀ, ਹੇਠਾਂ ਕੰਨੀ, ਦੀਆਂ ਤਲਖ਼ੀ ਭਰੀਆਂ ਅਵਾਜ਼ਾਂ ਹੀ ਸੁਣੀਆਂ। ਇੰਝ ਲੱਗ ਰਿਹਾ ਸੀ, ਜਾਤੀ ਦੁਸ਼ਮਣ ਲੜਾਈ ਲਈ ਤਿਆਰ ਹੋ ਰਹੇ ਹੋਣ। ਕਿਸੇ ਦੇ ਚਿਹਰੇ ਤੇ ਖੇਡ ਦਾ ਜਲੋਅ ਨਹੀਂ ਸੀ। ਬੁੱਝੇ ਤੇ ਤਣਾਅ ਭਰੇ ਚਿਹਰੇ। ਮੈਂ ਨਿਰਾਸ਼ ਹੋ ਕੇ ਵਾਪਸ ਆ ਗਿਆ। ਮੇਰੇ ਮਗਰ ਹੀ ਮੈਚ ਖਤਮ ਹੋ ਗਿਆ। ਮੇਰੀ ਪ੍ਰੇਸ਼ਾਨੀ ਹੋਰ ਵੱਧ ਗਈ, ਪਰ ਚੁੱਪ ਰਿਹਾ। ਵਾਪਸੀ ਰਸਤੇ ਤੇ ਮੈਂ ਆਪਣੀ ਪ੍ਰੇਸ਼ਾਨੀ ਦੀ ਪ੍ਰਧਾਨ
ਦੋ ਬਟਾ ਇਕ-32