ਜਿਵੇਂ ਪਿੱਛੇ ਜਿਹੇ ਇਕ ਅਰਧ ਧਾਰਮਿਕ ਸੰਸਥਾ ਨੇ ਇਹ ਫਤਵਾ ਜਾਰੀ ਕਰ ਦਿੱਤਾ ਕਿ ਪੰਜਾਬ ਦੇ ਪਿੰਡਾਂ ਦੇ 90 ਪ੍ਰਤੀਸ਼ਤ ਨੌਜੁਆਨ ਨਸ਼ੇ ਕਰਦੇ ਹਨ। ਉਨ੍ਹਾਂ ਨੇ ਨਾਅਰੇ ਲਿਖ ਲਿਖ ਹਜ਼ਾਰਾਂ ਕੰਧਾਂ ਖਰਾਬ ਕਰ ਦਿੱਤੀਆਂ। ਪੰਜਾਬ ਦੀ ਨੌਜੁਆਨੀ ਨੂੰ ਬਦਨਾਮ ਕਰਨ ਦੀ ਇਸ ਸਾਜਿਸ਼ ਦਾ ਭਾਂਡਾ ਉਦੋਂ ਟੁੱਟਿਆ ਜਦ ਇਸ ਸੰਸਥਾ ਨੇ ਯੂ.ਐਨ.ਓ. ਤੋਂ ਮੋਟੇ ਫੰਡ ਲੈ ਲਏ ਤੇ ਫੇਰ ਚੁੱਪ ਸਾਧ ਲਈ। ਉਹਨਾਂ ਦਾ ਨੌਜੁਆਨਾਂ ਲਈ ਇਹ ਹੀਜ਼ ਪਿਆਜ਼ ਕਿੱਥੇ ਗਿਆ? ਕੀ 90 ਪ੍ਰਤੀਸ਼ਤ ਘਟ ਕਿ ਜ਼ੀਰੋ ਪ੍ਰਤੀਸ਼ਤ ਹੋ ਗਈ ਹੈ? ਇਹ ਸੁਆਲ, ਜਵਾਬ ਮੰਗਦੇ ਹਨ ਪਰ ਕੋਈ ਨਹੀਂ ਦੇਵੇਗਾ ਜੁਆਬ। ਕੁਝ ਇਸੇ ਤਰ੍ਹਾਂ ਦਾ ਮਸਲਾ ਕਿਸਾਨੀ ਖੁਦਕਸ਼ੀਆਂ ਹੈ। ਕਿਸਾਨਾਂ ਦੀ ਕੌਮ ਇਕ ਐਸੀ ਕੌਮ ਹੈ ਜੋ ਕੰਮ ਜਾਂ ਕਰਜ਼ੇ ਕਰਕੇ ਕਦੇ ਖੁਦਕਸ਼ੀ ਨਹੀਂ ਕਰਦੀ। ਉਸਦੇ ਕਾਰਨ ਹੋਰ ਹੋ ਸਕਦੇ ਹਨ। ਜਿਵੇਂ ਜਮਾਂਦਰੂ ਮਾਨਸਿਕਤਾ ਜਾਂ ਪਰਿਵਾਰਿਕ ਝਗੜੇ ਆਦਿ। ਦੇਸ਼ ਦੀਆਂ ਕਈ ਸੰਸਥਾਵਾਂ ਅਤੇ ਰਾਜਨੀਤਕਾਂ ਨੇ ਆਪਣੇ ਆਪਣੇ ਲਾਭ ਦੀ ਖਾਤਰ ਪੰਜਾਬ ਦੇ ਕਿਸਾਨਾਂ ਨੂੰ ਮਾਨਸਿਕ ਕਮਜ਼ੋਰ ਗਰਦਾਨਣ ਵਿਚ ਕੋਈ ਕਸਰ ਨਹੀਂ ਛੱਡੀ। ਨਾ ਹੀ ਕੋਈ ਸਹੀ ਸਰਵੇ ਹੋਇਆ ਹੈ। ਬਸ ਇੱਕੋ ਸਰਵੇ ਹੋਇਆ ਦਸਦੇ ਹਨ, ਜਿਸਦੀ ਅੱਜ ਤੱਕ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਰਿਪੋਰਟ ਨਹੀਂ ਆਈ। ਫੇਰ ਇਹ ਸਭ ਰੌਲਾ ਕਿਸਾਨੀ ਨੂੰ ਬਦਨਾਮ ਕਰਨ ਤੱਕ ਹੀ ਸੀਮਤ ਨਹੀਂ ਤਾਂ ਕੀ ਸੀ? ਪਿਛਲੇ 60-62 ਸਾਲ ਵਿਚ ਕਿਸੇ ਸਰਕਾਰ ਨੇ ਕਿਸਾਨਾਂ ਦੀ ਚੱਜ ਨਾਲ ਬਾਂਹ ਨਹੀਂ ਫੜੀ, ਹਮੇਸ਼ਾ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਹੀ ਦੇਂਦੀਆਂ ਰਹੀਆਂ ਹਨ ਸਾਡੀਆਂ ਸਰਕਾਰਾਂ, ਕਦੇ ਬਿਜਲੀ (ਜੋ ਆਉਂਦੀ ਨਹੀਂ) ਮੁਫਤ, ਕਦੇ ਪਾਣੀ ਮੁਫਤ ਆਦਿ। ਖੇਤੀ ਪ੍ਰਬੰਧ ਲਈ ਕੋਈ ਠੋਸ ਪਾਲਸੀ ਤਿਆਰ ਹੀ ਨਹੀਂ ਕੀਤੀ ਗਈ। ਖੁਰਾਕੀ ਲੋੜਾਂ ਦੀ ਕੋਈ ਸਮਾਂ ਸਾਰਣੀ ਹੀ ਨਹੀਂ ਲੱਭਦੀ ਕਿਤੇ। ਫਸਲਾਂ ਦੀ ਕਾਸ਼ਤ ਲਈ ਮਾਸਟਰ ਪਲੈਨ ਹੀ ਨਹੀਂ। ਕਿਹੜੀ ਫਸਲ, ਕਿਸ ਇਲਾਕੇ ਵਿਚ ਅਤੇ ਕਿੰਨੀ ਕਾਸ਼ਤ ਕਰਨੀ ਹੈ, ਕੋਈ ਅੰਦਾਜ਼ਾ ਹੀ ਨਹੀਂ। ਕੋਈ ਅਗਵਾਈ ਹੀ ਨਹੀਂ। ਕਿਸਾਨ ਆਪ ਹੀ ਤੁੱਕੇ ਲਾਕੇ ਫਸਲਾਂ ਬੀਜ਼ੀ ਜਾ ਰਹੇ ਹਨ। ਦੇਖਾ ਦੇਖੀ ਹਰ ਤਰ੍ਹਾਂ ਦਾ ਬੀਜ਼ ਵਰਤੀ ਜਾ ਰਹੇ ਹਨ। ਇਸ ਨਾਲ ਸਾਡਾ ਈਕੋ ਸਿਸਟਮ (ਵਾਤਾਵਰਣ) ਬੁਰੀ ਤਰ੍ਹਾਂ ਫੇਲ੍ਹ ਹੋ ਰਿਹਾ ਹੈ। ਹਰ ਸਨਅਤੀ ਅਦਾਰਾ ਆਪਣਾ
ਦੋ ਬਟਾ ਇਕ-38