ਪੰਜਾਬੀ ਸਾਹਿੱਤ ਦੇ ਮਰਾਸੀ
ਮਰਾਸੀ ਇੱਕ ਉਸ ਕੌਮ ਦਾ ਨਾਮ ਹੈ, ਜਿਸ ਕੋਲ ਅਥਾਹ ਕਲਾ ਹੈ, ਗਾਇਕੀ ਦੀਆਂ ਸੁਰਾਂ ਉਹਨਾਂ ਦੀਆਂ ਨਾੜਾਂ ਦੇ ਵਿੱਚ ਖੂਨ ਦੀ ਥਾਂ ਵਹਿੰਦੀਆਂ ਹਨ। ਸਰੋਤਿਆਂ ਦੇ ਦਿਲ ਦੀ ਜਾਣ ਲੈਣੀ ਤੇ ਫਿਰ ਉਸੇ ਜਾਣਕਾਰੀ ਨੂੰ ਕਲਾਤਮਿਕ ਤਰੀਕੇ ਨਾਲ ਵਰਤ ਲੈਣ ਮਰਾਸੀ ਕੌਮ ਦੇ ਹੀ ਹਿੱਸੇ ਆਇਆ ਹੈ। ਉਹ ਬਹੁਤ ਹੀ ਤੀਖਣ ਬੁੱਧੀ ਵਾਲੇ ਲੋਕ ਹੁੰਦੇ ਹਨ। ਰੱਜ ਕਿ ਟਕੋਰਾਂ ਲਾਉਂਦੇ ਹਨ ਤੇ ਚਲਾਕ ਲੋਕਾਂ ਨੂੰ ਸ਼ਰਮਸਾਰ ਕਰ ਦੇਂਦੇ ਹਨ। ਪਰ ਖਾਸ ਗੱਲ ਹੈ ਕਿ ਉਹਨਾਂ ਦੀ ਟਕੋਰ ਚੁੱਭਦੀ ਜ਼ਰੂਰ ਹੈ ਪਰ ਜ਼ਖ਼ਮ ਨਹੀਂ ਕਰਦੀ। ਇਹਨਾਂ ਨੂੰ ਮੱਲ੍ਹਮ-ਪੱਟੀ ਕਰਨੀ ਵੀ ਖੂਬ ਆਉਂਦੀ ਹੈ। ਰੁਪਈਏ ਨਿਕਲਦੇ ਵੇਖ ਇਹ ਕਈ ਵਾਰੀ ਸਿਫਤ ਕੁਝ ਜਿਆਦਾ ਹੀ ਕਰ ਜਾਂਦੇ ਹਨ। ਇਹਨਾਂ ਕੋਲ ਵਧੀਆ ਕਲਾ ਹੋਣ ਦੇ ਬਾਵਜੂਦ, ਇਸ ਮੱਲ੍ਹਮ-ਪੱਟੀ ਵਾਲੇ ਔਗਣ ਕਰਕੇ ਹੀ 'ਮਰਾਸੀ' ਸ਼ਬਦ ਦੇ ਅਰਥ ਨਕਾਰਾਤਮਿਕ ਜਿਹੇ ਬਣ ਗਏ ਹਨ।
ਇਸੇ ਨੁਕਤੇ ਨੂੰ ਸਾਡੇ ਅੱਜ ਦੇ ਪੜ੍ਹੇ ਲਿਖੇ ਮਰਾਸੀਆਂ ਨੇ ਸਮਝ ਲਿਆ। ਸਿਫ਼ਤ ਕਰੋ ਪੈਸੇ ਝਾੜੋ। ਕਦੇ ਕਿਸੇ ਇਕ ਬੰਦੇ ਤੇ ਟਕੋਰ ਨਾ ਕਰੋ। ਅਣਫੜੀ ਰਿਸ਼ਵਤ ਤੇ ਨਾ ਅਹਿਲੀਅਤ ਤੇ ਤਵੇ ਲਾਈ ਜਾਓ। ਇਸੇ ਲਾਇਨ ਨੂੰ ਫੜ ਕਿ ਸਾਡੇ ਭੱਲਿਆਂ, ਭਗਵੰਤਾਂ, ਘੁੱਗੀਆਂ ਆਦਿ ਨੇ ਪੰਜਾਬੀ ਕਾਮੇਡੀ ਦੀ ਯੱਖਣਾ ਵੱਢ ਕੇ ਰੱਖ ਦਿੱਤੀ। ਲੋਕ ਫੋਕੇ ਫੋਕੇ ਹਸਾ ਲਏ, ਪੈਸੇ ਕਮਾ ਲਏ, ਤੇ ਕਲਾਕਾਰ ਮਰਾਸੀ ਭੁੱਖੇ ਮਾਰਤੇ। ਖੈਰ ਹੁਣ ਤਾਂ ਇਹਨਾਂ ਲੋਕਾਂ ਦਾ ਦਬ-ਦਬਾ ਹੀ ਇੰਨਾਂ ਬਣਿਆ ਹੋਇਆ ਕਿ 'ਕਾਮੇਡੀ ਵਿਚ ਵੀ ਕਲਾ ਹੁੰਦੀ ਹੈ' ਇਹ ਸੋਚ ਬਰਫ ਵਿੱਚ ਲਾ ਚੁੱਕੇ ਹਨ।
ਅੱਜਕਲ ਇਹਨਾਂ ਦੇ ਵੀ ਵੱਡੇ ਭਰਾ ਪੈਦਾ ਹੋ ਗਏ ਹਨ। ਇਹ ਹਨ ਸਾਹਿੱਤਕਾਰ ਮਰਾਸੀ। ਸਾਹਿਤ ਵਿੱਚ ਆਉਣ ਲਈ ਕਿਸੇ ਯੋਗਤਾ ਦੀ ਲੋੜ ਨਹੀਂ। ਸਾਹਿਤ ਸਿਰਜਣਾ ਇਕ ਕੁਦਰਤੀ ਪ੍ਰਵਾਹ ਹੈ। ਸਾਹਿਤ ਲਿਖਿਆ ਨਹੀਂ ਜਾਂਦਾ, ਲਿਖ ਹੋ ਜਾਂਦਾ ਹੈ। ਤੇ ਫੇਰ ਮਿਲ ਜਾਂਦੀ ਹੈ ਕਈ ਵਾਰੀ ਮਸ਼ਹੂਰੀ। ਸਾਹਿਤ ਦੀ ਇਕ ਖਾਸੀਅਤ ਹੈ ਕਿ ਇਸ ਵਿਚ ਚੌਧਰ ਵੱਧ ਤੇ ਪੈਸੇ ਘੱਟ ਹੁੰਦੇ ਹਨ। ਪਰ ਇਹ ਚੌਧਰ ਵੀ ਕਮਾਲ ਦੀ ਹੈ। ਸਾਹਿਤ ਸਭਾ ਦੀ ਸਕੱਤਰੀ ਹੋਵੇ, ਪ੍ਰਧਾਨਗੀ ਹੋਵੇ ਜਾਂ ਸਨਮਾਨਾਂ ਦੇ ਲਗਾਤਾਰ ਫੱਟੇ ਲੈਣੇ
ਦੋ ਬਟਾ ਇਕ-45