ਹੋਣ, ਇਸ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਫੇਰ ਜੇ ਇਹ ਮਿਹਨਤ ਕਿਸੇ ਢੰਗ ਤਰੀਕੇ ਹੋ ਜਾਵੇ ਤਾਂ ਪੈਸੇ ਵੀ 'ਕੱਠੇ ਹੋ ਜਾਂਦੇ ਹਨ। ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਸਾਹਿੱਤਕ ਮਰਾਸੀ ਬਨਣਾ ਬਹੁਤ ਜ਼ਰੂਰੀ ਹੈ। ਇਸਦੇ ਕਈ ਤਰੀਕੇ ਅਪਣਾਏ ਜਾਂਦੇ ਹਨ। ਕੰਮ ਸ਼ੁਰੂ ਹੁੰਦਾ ਹੈ ਪਾਰਟ ਟਾਇਮ ਪੱਤਰਕਾਰੀ ਤੋਂ। ਜੋ ਵੀ ਮਿਲੇ ਉਸਨੂੰ ਸ਼ਬਦਾਂ ਵਿਚ ਲਿਸ਼ਕਾ-ਪੁਚਕਾ ਕੇ ਅਖਬਾਰ ਦੇ ਸਫ਼ਿਆਂ ਤੇ ਚੇਪ ਦਿਓ। ਇੰਜ 'ਕੱਠਾ ਹੋ ਜਾਵੇਗਾ ਤੁਹਾਡੇ ਕੋਲ ਚਿੱਟੇ ਅਖਬਾਰੀ ਕਾਗਜ਼ ਦੀ ਹਿੱਤ ਤੇ ਲਿਖੇ ਕਾਲੇ ਅੱਖਰਾਂ ਦਾ ਮੁਜੱਸਮਾ। ਇਹ ਪਹਿਲੀ ਪੋੜੀ ਹੈ। ਇਸਨੂੰ ਸਾਡਾ ਇਕ ਸਾਹਿੱਤਕਾਰ ਮਿੱਤਰ, (ਜੋ ਕਦੇ ਆਪ ਵੀ ਇਸੇ ਤਰ੍ਹਾਂ ਦਾ ਕੰਮ ਕਰਦਾ ਰਿਹਾ ਸੀ) ‘ਗੋਹਾ ਕੂੜਾ’ ਕਰਨਾ ਆਖਦਾ ਹੈ। ਇਸ ਤੋਂ ਅਗਲੀ ਪੋੜੀ ਹੈ ਸਾਥੀ ਲੇਖਕਾਂ (ਵੋਟਾਂ), ਅਧਿਕਾਰੀਆਂ ਤੇ ਪੈਸਾਧਾਰੀ ਲੋਕਾਂ ਦੀਆਂ ਉਸਤੱਤਵੀ ਕਵਿਤਾਵਾਂ ਲਿਖਣਾ ਤੇ ਸਟੇਜ ਤੋਂ ਪੜ੍ਹਨਾ। ਇਸ ਵਿਚ ਅੱਜ ਦੇ ਦੌਰ ਦੇ ਅਣਗਿਣਤ ਮਰਾਸੀਆਂ ਵਿੱਚੋਂ ਦੋ ਕਵੀ ਬਹੁਤ ਮਸ਼ਹੂਰ ਹੋਏ ਹਨ, ਇੱਕ ਨੇ ਬੇਹਿਸਾਬੀ ਕਵਿਤਾ ਲਿਖੀ ਤੇ ਦੂਸਰੇ ਨੇ ਅਖ਼ਬਾਰਾਂ ਵਿਚ ਛਾਪੀ। ਲੇਖਕਾਂ ਦੀਆਂ ਸਿਫਤਾਂ ਦੇ ਸ਼ੇਅਰ ਜੜ ਦਿੱਤੇ। ਇੱਕ ਦੀਆਂ ਇਸ ਮਰਾਸੀਪੁਣੇ ਦੀਆਂ 3-4 ਕਿਤਾਬਾਂ ਛਪ ਗਈਆਂ ਹਨ ਤੇ ਇਕ ਦੀ ਛਪਣ ਅਧੀਨ ਹੈ। ਇਸ ਕਾਰਜ ਦੇ ਕਈ ਫਾਇਦੇ ਹਨ, ਮਾੜੇ ਮੋਟੇ ਲੇਖਕ ਨੂੰ ਵੀ ਆਪਣੀਆਂ ਚੰਗੀਆਈਆਂ ਦਿਸਣ ਲੱਗ ਪੈਂਦੀਆਂ ਹਨ ਤੇ ਆਉਂਦੀਆਂ ਸਾਹਿਤਕ ਚੋਣਾਂ ਵਿਚ ਉਸਦੀ ਵੋਟ ਦਾ ਇੱਕ ਹੱਕਦਾਰ ਵੀ ਪੱਕਾ ਹੋ ਜਾਂਦਾ ਹੈ। ਇਸ ਵਿਧਾ ਦਾ ਸਹਾਰਾ ਲੈ ਕੇ ਕਈ ਹੋਰ ਲੋਕ ਵੀ ਇਹ ਕੰਮ ਕਰਨ ਲੱਗ ਪਏ ਹਨ।
ਭਾਵੇਂ ਸਾਹਿਤਕਾਰਾਂ ਦੇ ਇਸ ਧੰਦੇ ਨਾਲ ਕਾਮੇਡੀ (?) ਕਲਾਕਾਰਾਂ ਤੇ ਅਸਲੀ ਮਰਾਸੀਆਂ ਦੀ ਰੋਜ਼ੀ ਰੋਟੀ ਤੇ ਕੋਈ ਅਸਰ ਨਹੀਂ ਪੈਂਦਾ, ਪਰ ਇਹਨਾਂ ਦੀ ਬਰਾਦਰੀ ਵਿਚ ਵਾਧਾ ਜ਼ਰੂਰ ਹੁੰਦਾ ਹੈ। ਬਸ ਫਰਕ ਇੰਨਾਂ ਹੈ ਕਿ ਇਹਨਾਂ ਦੀ ਰਚਨਾ ਵਿਚ ਚੁੱਭਣ ਵਾਲੀ ਅਸਲੀਅਤ ਦੀ ਟਕੋਰ ਕੋਈ ਨਹੀਂ ਹੁੰਦੀ। ਬਸ ਹੁੰਦੇ ਹਨ ਤਾਂ ਕੂਲੇ ਕੂਲੇ ਸ਼ਬਦੀ ਮੱਲਮ ਨਾਲ ਲਿੱਬੜੇ ਫੰਭੇ। ਜੇ ਨਹੀਂ ਯਕੀਨ ਤਾਂ ਪਿਛਲੇ ਸਮੇਂ ਦੇ ਪੰਜਾਬੀ ਅਖਬਾਰ ਚੁੱਕ ਲਵੋ ਤੇ ਦੇਖੋ ਕਿੰਨੇ ਲੇਖਕਾਂ ਨੇ ਕਿੰਨੇ ਲੇਖਕਾਂ ਬਾਰੇ ਲਿਖਿਆ ਹੈ। ਤੁਹਾਨੂੰ ਆਪੇ ਹੀ ਗਿਣਤੀ ਤੋਂ ਪਤਾ ਲੱਗ
ਦੋ ਬਟਾ ਇਕ-46