ਇੰਦਰ ਨਾਗੌਰੀ
ਪਹਿਲਾ ਇੰਦਰ ਨਾਗੌਰੀ ਮੈਨੂੰ ਕਦੇ ਚੰਗੀ ਤਰ੍ਹਾਂ ਤਾਂ ਨਹੀਂ ਮਿਲਿਆ, ਪਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਇੰਦਰ ਨਾਗੌਰੀ ਹੀ ਸੀ। ਉੱਚਾ ਲੰਮਾ ਗੋਰਾ ਨਿਛੋਹ, ਹਰ ਇਕ ਦੇ ਮਨ 'ਚ ਘਰ ਕਰ ਜਾਣ ਵਾਲਾ ਤੇ ਆਮਾਂ ਲਈ ਨਿਪਹੁੰਚ, ਮੇਰੀ ਵੀ ਪਕੜ 'ਚ ਨਹੀਂ ਸੀ ਆਇਆ, ਉਂਜ ਇਹ ਵੀ ਸੱਚ ਹੈ ਕਿ ਮੈਨੂੰ ਕਿਸੇ ਨੂੰ ਪਕੜ 'ਚ ਲੈਣ ਦੀ ਸਮਝ ਵੀ ਨਹੀਂ ਸੀ। ਮੈਂ ਇਹੋ ਹੀ ਸਮਝਦਾ ਰਿਹਾ ਕਿ ਇਹ ਇਕ ਬਹੁਤ ਅੱਛਾ ਇਨਸਾਨ ਹੋਵੇਗਾ, ਤਾਹੀਉਂ ਕੁਦਰਤ ਨੇ ਇਸ ਵਿਚ ਕੁੱਟ ਕੁੱਟ ਕਿ ਸੁਹੱਪਣ ਭਰਿਆ ਹੈ ਤੇ ਬਾਕੀ ਅਸੀਂ ਸਭ ਰਬ ਨੇ ਮਜ਼ਬੂਰੀ ਵੱਸ ਹੀ ਘੜੇ ਹੋਵਾਂਗੇ।
ਦੂਜੇ ਇੰਦਰ ਨਾਗੌਰੀ ਨਾਲ ਮੇਰੀ ਜਾਣ ਪਹਿਚਾਣ ਅਮਰੀਕਾ ਤੋਂ ਡਿਪਲੋਮਾ ਕਰਕੇ ਆਉਣ ਬਾਅਦ ਕਾਲਜ ਵਿਚ ਹੋਈ। ਕਾਲਜ ਦੇ ਪਹਿਲੇ ਹੀ ਦਿਨ ਰੈਗਿੰਗ ਤੋਂ ਬਚਦੇ ਬਚਾਉਂਦੇ ਇਸ ਇੰਦਰ ਨਾਗੋਰੀ ਨੂੰ ਮਿਲ ਗਿਆ। ਹਸਮੁੱਖ ਨੂਰਾਨੀ ਚਿਹਰਾ, ਪਿਆਰ ਭਰੀਆਂ ਅੱਖਾਂ ਤੇ ਮੁੱਖ ਵਿਚੋਂ ਫੁੱਲਾਂ ਵਾਂਗ ਕਿਰਦੇ ਬੋਲ। ਮੋਹਿਤ ਕਿਵੇਂ ਨਾ ਹੁੰਦੇ ਸਾਡੇ ਵਰਗੇ। ਇੰਜ ਲੱਗਾ ਜਿਵੇਂ ਇਹ ਦੋਸਤ ਸਾਡੇ ਲਈ ਰਬ ਨੇ ਆਪ ਭੇਜਿਆ ਹੈ। ਇੰਜ ਸ਼ੁਰੂ ਹੋਈ ਤਿੰਨ ਦਹਾਕਿਆਂ ਦੀ ਜਾਣ ਪਛਾਣ। ਇਸ ਇੰਦਰ ਨਾਗੌਰੀ ਨੇ ਆਪਣੀਆਂ ਪਰਤਾਂ ਪਹਿਲੇ ਸਾਲ ਵਿਚ ਹੀ ਖੋਹਲਣੀਆਂ ਸ਼ੁਰੂ ਕਰ ਦਿੱਤੀਆਂ। ਪਰ ਸਾਨੂੰ ਬਾਕੀਆਂ ਨੂੰ ਉਸਦੇ ਲਏ ਫੈਸਲੇ ਤੇ ਕਲਾ/ਸਾਹਿੱਤ ਦੇ ਪਰਛਾਂਵੇਂ ਇਕ ਕ੍ਰਿਸ਼ਮਾ ਲੱਗਦੇ। ਹੌਲੀ ਹੌਲੀ ਉਸਦੀਆਂ ਪਰਤਾਂ ਖੁੱਲਦੀਆਂ ਗਈਆਂ ਤੇ ਸਾਡੇ 'ਚੋਂ ਕੁਝ ਨੇੜੇ ਤੇ ਕੁਝ ਦੂਰ ਹੁੰਦੇ ਗਏ। ਉਸਦੇ ਰੂਪ ਵਿਚ ਜਿਵੇਂ ਜਿਵੇਂ ਨਿਖਾਰ ਆਉਂਦਾ ਗਿਆ, ਉਸਦੀਆਂ ਚਾਲਾਂ ਸਪੱਸ਼ਟ ਹੁੰਦੀਆਂ ਗਈਆਂ, ਪਰ ਅਸੀਂ ਗਲਤ ਸੀ। ਜਦ ਤਕ ਸਾਨੂੰ ਉਸਦੀ ਚਾਲ ਸਮਝ ਆਉਂਦੀ, ਉਹ ਆਪਣਾ ਘੇਰਾ ਵਿਸ਼ਾਲ ਕਰ ਲੈਂਦਾ ਤੇ ਸਾਡੀ ਸਮਝ ਤੋਂ ਵੱਡੀ ਚਾਲ ਚਲ ਚੁੱਕਾ ਹੁੰਦਾ। ਕਈ ਵਾਰ ਤਾਂ ਇਹ ਸਭ ਕੁਝ ਬੜਾ ਹੀ ਰੌਚਿਕ ਲੱਗਦਾ। ਆਪਣਾ ਚੇਤਨਾ ਦਾ ਪੱਧਰ ਭਾਵੇਂ ਵਧ ਰਿਹਾ ਸੀ ਪਰ ਫੇਰ ਵੀ ਇਸ ਇੰਦਰ ਨਾਗੌਰੀ ਤੋਂ ਕਦੇ ਕਦੇ ਮਾਰ ਖਾ ਜਾਂਦੇ ਸੀ। ਉਸਦੇ ਸਿਰਜੇ ਸੁਪਨੇ ਕਦੇ ਕਦੇ ਖਰੀਦ ਹੋ ਜਾਂਦੇ ਸਨ ਤੇ ਆਖਰ ਘਾਟੇ ਦਾ ਕਾਰਣ ਬਣਦੇ। ਆਖਰ ਇਸ ਨਤੀਜੇ ਤੇ ਪਹੁੰਚੇ ਕਿ ਉਸਤੇ ਕਦੇ ਯਕੀਨ
ਦੋ ਬਟਾ ਇਕ-48