ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਤਰੇ ਤੋਂ ਬਾਹਰ ਹੈ ਪੰਜਾਬੀ ਭਾਸ਼ਾ-ਪੰਜਾਬੀ

ਭਾਸ਼ਾ ਕਦੇ ਨਹੀਂ ਮਰੇਗੀ

ਪਿਛਲੇ ਕੁਝ ਸਮੇਂ ਤੋਂ ਹਰ ਪੰਜਾਬੀ ਇਸ ਗੱਲੋਂ ਚਿੰਤਾ ਵਿਚ ਹੈ ਕਿ ਕਿਤੇ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਖਤਮ ਨਾ ਹੋ ਜਾਵੇ। ਅਕਸਰ ਹੀ ਇਸ ਗੱਲ ਨੂੰ ਪ੍ਰਮਾਣਤ ਕਰਨ ਲਈ ਯੂਨੈਸਕੋ ਦੇ ਕਿਸੇ ਸਰਵੇ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਆਉਣ ਵਾਲੇ ਪੰਜਾਹ ਸਾਲਾਂ ਵਿਚ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ, ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸੰਸਾਰ ਦੀਆਂ 7000 ਭਾਸ਼ਾਵਾਂ ਵਿਚੋਂ ਹਰ ਰੋਜ਼ ਇੱਕ ਭਾਸ਼ਾ ਮਰ ਰਹੀ ਹੈ। ਜੇਕਰ ਹਰ ਰੋਜ਼ ਇਕ ਭਾਸ਼ਾ ਮਰ ਰਹੀ ਹੋਵੇ ਤਾਂ ਇਹ ਸਾਰੀਆਂ ਭਾਸ਼ਾਵਾਂ, 7000 ਤਕਸੀਮ 365 ਯਾਨੀ ਕਿ ਲਗਭਗ 20 ਸਾਲਾਂ ਦੇ ਵਿਚ ਹੀ ਖਤਮ ਹੋ ਜਾਣੀਆਂ ਚਾਹੀਦੀਆਂ ਹਨ। ਇਹਨਾਂ ਤੱਥਾਂ ਨੂੰ ਸੱਚ ਮੰਨਿਆਂ 50 ਸਾਲ ਤੱਕ ਭਾਸ਼ਾਵਾਂ ਦੋ ਵਾਰੀ ਮਰ ਕੇ ਫਿਰ ਜਨਮ ਲੈ ਚੁਕੀਆਂ ਹੋਣਗੀਆਂ। ਦੂਸਰਾ ਤੱਥ ਇਹ ਪੇਸ਼ ਕੀਤਾ ਜਾਂਦਾ ਹੈ ਕਿ ਇਹਨਾਂ 7000 ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਦਾ ਤੇਹਰਵਾਂ ਅਸਥਾਨ ਹੈ। ਇਹ ਤੱਥ ਤਾਂ ਸਗੋਂ ਇਸ ਗੱਲ ਨੂੰ ਹੋਰ ਤਾਕਤ ਦਿੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਖਤਮ ਹੋਣਾ ਕੋਈ ਸੌਖੀ ਗੱਲ ਨਹੀਂ। ਜਿਵੇਂ ਸਾਰੇ ਜਾਣਦੇ ਹਨ ਕਿ ਭਾਰਤ ਵਿਚ ਫੁੱਟਬਾਲ ਖੇਡਿਆ ਜਾਂਦਾ ਹੈ, ਨਾ ਇਹ ਖਤਮ ਹੋਇਆ ਅਤੇ ਨਾ ਹੀ ਹੋਵੇਗਾ ਪਰ ਫੁੱਟਬਾਲ ਵਿਚ ਸਾਡਾ 200 ਦੇਸ਼ਾਂ 'ਚੋਂ ਇੱਕ ਸੋ ਅਠਤਾਲੀਵਾਂ ਸਥਾਨ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਹਿਸਾਬ ਦੀਆਂ ਜਮਾਂਬੰਦੀਆਂ ਅਨੁਸਾਰ ਭਾਸ਼ਾ ਵਿਚ ਗਿਆਰਵਾਂ ਜਾਂ ਤੇਰਵਾਂ ਅਸਥਾਨ ਹੋਣਾ ਕਿਹੜਾ ਛੋਟੀ ਗੱਲ ਹੈ ਅਤੇ ਇੱਥੋਂ ਤੱਕ ਭਾਸ਼ਾਵਾਂ ਦਾ ਮਰਦੇ ਆਉਣਾ ਵੀ ਇਕ ਅਲੋਕਿਕ ਘਟਨਾ ਹੋਵੇਗੀ। ਜਿਹੜੇ ਲੋਕ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਨੂੰ ਨਹੀਂ ਸਮਝਦੇ ਉਹੋ ਹੀ ਇਹੋ ਜਿਹੀਆਂ ਗੈਰ ਵਿਗਿਆਨਕ ਗੱਲਾਂ ਕਰ ਸਕਦੇ ਹਨ। ਭਾਸ਼ਾ ਸਿਰਫ ਅੱਖਰ ਹੀ ਨਹੀਂ, ਜਾਂ ਫਿਰ ਸ਼ਬਦ ਹੀ ਨਹੀਂ ਹੁੰਦੇ, ਜਾਂ ਫਿਰ ਸ਼ਬਦਾਂ ਤੋਂ ਬਣੇ ਵਾਕ ਹੀ ਨਹੀਂ ਹੁੰਦੇ, ਸਗੋਂ ਇਹ ਤਾਂ ਆਪਣੇ ਰੂਪ ਅਤੇ ਭਾਵਨਾਵਾਂ ਨਾਲ ਮਨੁੱਖਾਂ ਵਿਚ ਸੰਚਾਰ ਪੈਦਾ ਕਰਨ ਦੀ ਸ਼ਕਤੀ ਵੀ ਰੱਖਦੀ ਹੈ। ਭਾਸ਼ਾ ਦਾ ਜਨਮ ਕਿਸੇ ਭੂਗੋਲਿਕ ਖਿਤੇ ਦੀ

ਦੋ ਬਟਾ ਇਕ-52