ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਖਾਣ ਦਾ ਕੁੱਤਾ

ਤਖਾਣ ਦੀ ਗੱਲ ਕਰਨੀ ਹੋਵੇ ਤਾਂ ਤਖਾਣ ਦੇ ਤੇਸੇ, ਤਖਾਣ ਦੀ ਆਰੀ ਜਾਂ ਤਖਾਣ ਦੇ ਅੱਡੇ ਨਾਲ ਕਰਨੀ ਬਣਦੀ ਹੈ। ਪਰ ਤਖਾਣ ਦੇ ਕੁੱਤੇ ਨਾਲ ਗੱਲ ਜ਼ਰਾ ਅਜੀਬ ਲੱਗੇਗੀ, ਇਸ ਦੇ ਵਿਸਥਾਰ ਵਿਚ ਜਾਕੇ ਇਹਨਾਂ ਦੇ ਅਟੁੱਟ ਰਿਸ਼ਤੇ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਧਰਤੀ ਤੇ ਕਾਨੂੰਨ ਕਹਿੰਦੇ ਹਨ ਕਿ ਜਾਤ-ਪਾਤ ਤੇ ਅਧਾਰਤ ਗੱਲ ਨਹੀਂ ਕਰਨੀ ਚਾਹੀਦੀ। ਕਿਸੇ ਨੂੰ ਉੱਚਾ ਜਾਂ ਨੀਵਾਂ ਦਿਖਾਉਣਾ ਸਜ਼ਾ ਯੋਗ ਜ਼ੁਰਮ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ, ਖਲਕਤ ਜਾਤਾਂ ਨਾਲ ਧੁਰ ਅੰਦਰ ਤੱਕ ਜੁੜੀ ਹੋਈ ਹੈ। ਕੋਈ ਜ਼ਾਤ ਦਿਖਾ ਕੇ ਆਪਣਾ ਨੀਵਾਂ ਪਨ ਜ਼ਾਹਿਰ ਕਰਦਾ ਹੈ ਤੇ ਕੋਈ ਆਪਣੀ ਜਾਤ ਲੁਕੋ ਕਿ ਨੀਵੀਂ ਸੋਚ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਚਾਹੁੰਦੇ ਹੋਏ ਵੀ ਸੱਚ ਨਾ ਬੋਲਣ ਲਈ ਮਜ਼ਬੂਰ ਹਾਂ। ਲੋਕ ਵਿਖਾਵੇ ਜਾਂ ਕਲਪਨਿਕ ਚੌਧਰ ਖਾਤਰ ਅਸੀਂ, ਜਾਤਾਂ ਦੇ ਮਾਣ-ਸਨਮਾਨ ਲਈ ਇਕ ਦੂਜੇ ਨਾਲ ਲੜਦੇ ਝਗੜਦੇ ਹਾਂ। ਜਾਤਾਂ ਨੂੰ ਅਸੀਂ ਕਿੱਤਿਆਂ ਨਾਲ ਵੀ ਜੋੜ ਕੇ ਰੱਖਦੇ ਹਾਂ, ਜਾਂ ਇਓ ਕਹਿ ਲਵੋ ਕਿ ਕਿੱਤਿਆਂ ਦੇ ਪਲਾਟ ਅਸੀਂ ਜਾਤਾਂ ਦੇ ਨਾਮ ਕੀਤੇ ਹੋਏ ਹਨ। ਇਕ ਮਰਹੂਮ ਕਵੀ ਹਮਰਾਹੀ ਹੋਇਆ ਹੈ। ਉਹ ਆਪਣੇ ਬਾਰੇ ਲਿਖਦਾ ਹੈ ਕਿ, "ਭਾਵੇਂ ਮੈਂ ਤਖਾਣ ਹਾਂ, ਪਰ ਮੈਂ ਕਿੱਲ ਸਿੱਧੀ ਨਹੀਂ ਠੋਕ ਸਕਦਾ, ਲੇਕਿਨ ਬੰਦਾ ਸਿੱਧਾ ਗੱਡ ਸਕਦਾ ਹਾਂ।" ਅਸਲ ਵਿਚ ਅਸੀਂ ਸਾਰੇ ਕਰ ਹੀ ਇਹ ਕੰਮ ਰਹੇ ਹਾਂ ਅਸੀਂ ਬੰਦੇ ਹੀ ਤਾਂ ਕਿੱਲਾਂ ਵਾਂਗ ਠੋਕ ਰਹੇ ਹਾਂ। ਤਰੀਕਾ ਆਪੋ ਆਪਣਾ ਹੈ। ਆਮ ਧਾਰਨਾ ਹੈ ਕਿ ਤਖਾਣ ਵਧੀਆ ਕਵੀ ਹੁੰਦੇ ਹਨ। ਉਹਨਾਂ ਵਿਚ ਲੈਅ ਸੁਰ ਬੱਧ ਹੁੰਦੀ ਹੈ। ਇਹ ਕਿੱਥੋਂ ਤੱਕ ਜਾਂ ਕਿਹੜੇ ਯੁੱਗ ਤੱਕ ਸੀਮਤ ਗੱਲ ਹੈ ਇਸ ਬਾਰੇ ਤਾਂ ਮੈਂ ਗਰੰਟੀ ਨਹੀਂ ਦੇ ਸਕਦਾ ਪਰ ਇੰਨਾਂ ਜਰੂਰ ਜਾਣਦਾ ਹਾਂ ਕਿ ਸਾਡੇ ਸਮਿਆਂ ਵਿਚ ਇਹ ਸੱਚ ਵਰਗਾ ਹੀ ਸੱਚ ਹੈ। ਦੂਸਰੇ ਪਾਸੇ ਜੇ ਜੱਟਾਂ ਦੀ ਗੱਲ ਕਰੀਏ ਤਾਂ ਉਹ ਚੰਗੇ ਕਥਾਕਾਰ ਹੁੰਦੇ ਹਨ। ਸ਼ਾਇਦ ਖੇਤਾਂ ਵਿਚ ਹਲ ਵਾਹੁੰਦੇ ਲੰਮੇ ਲੰਮੇ ਨਾ ਮੁੱਕਣ ਵਾਲੇ ਸਿਆੜਾਂ ਵਾਂਗ, ਉਹ ਵੀ ਲੰਮੀ ਗੱਲ ਕਰਨ ਦੇ ਆਦੀ ਹੋ ਗਏ ਹੋਣ। ਇਹ ਵੀ ਇਕ ਧਾਰਨਾ ਹੀ ਹੈ ਕਿ ਜੱਟ ਗੁੱਸੇ ਖੋਰ ਤੇ ਸ਼ਰੀਕੇਬਾਜ ਰੱਜ ਕਿ ਹੁੰਦਾ ਹੈ। ਇਹ ਗੁਣ ਉਸ ਵਿੱਚ ਕਿੱਥੋਂ ਆ ਗਏ, ਇਸ ਲਈ ਖੋਜ ਵਾਸਤੇ ਸ਼ਾਇਦ ਇੱਕ ਵੱਖਰੀ ਯੂਨੀਵਰਸਿਟੀ ਦੀ ਲੋੜ

ਦੋ ਬਟਾ ਇਕ-62