ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁੱਖੇ ਮਾਰਤੇ ਚੋਣ ਕਮਿਸ਼ਨ ਨੇ

ਚੋਣਾਂ ਦੀ ਉਡੀਕ ਹਰ ਇੱਕ ਨੂੰ ਰਹਿੰਦੀ ਹੈ। 65 ਸਾਲ ਤੋਂ ਸਿਆਸੀ ਲੋਕ ਤੇ ਆਮ ਲੋਕ ਉਡੀਕਦੇ ਰਹਿੰਦੇ ਹਨ ਕਿ ਕਦ ਚੋਣਾਂ ਹੋਣ? ਭਲਾ ਇਹ ਕਿਉਂ ਉਡੀਕਦੇ ਹਨ? ਸਿਆਸੀ ਲੋਕ ਤਾਂ ਇਸ ਲਈ ਉਡੀਕਦੇ ਹਨ ਕਿ ਜਿੱਤਿਆਂ ਨੂੰ ਠਿੱਬੀ ਲਾਕੇ ਭੁੰਜੇ ਸੁੱਟੀਏ ਤੇ ਆਪਣੀਆਂ ਚੰਮ ਦੀਆਂ ਚਲਾਈਏ। ਜਾਂ ਫੇਰ ਨਵੀਂ ਚੋਣ ਜਿੱਤ ਕਿ ਆਪਣਾ ਮੁੱਲ ਵਧਾਈਏ। ਸੰਤਰੀ ਤੋਂ ਮੰਤਰੀ ਤੱਕ ਦਾ ਸਫਰ ਮੁਕਾਈਏ। ਇਹ ਤਾਂ ਹੀ ਹੋ ਸਕਦਾ ਹੈ ਜੇ ਚੋਣਾਂ ਛੇਤੀ ਹੋਣ। ਖਾਸ ਕਰ ਉਹਨਾਂ ਲੋਕਾਂ ਦੀ ਇਹ ਖਾਹਿਸ਼ ਜਿਆਦਾ ਪ੍ਰਬਲ ਹੁੰਦੀ ਹੈ ਜੋ ਰਾਜ ਸੱਤਾ ਤੋਂ ਬਾਹਰ ਹੋਣ।

ਜਦੋਂ ਚੋਣਾਂ ਦਾ ਐਲਾਨ ਹੋ ਜਾਵੇ ਤਾਂ ਇਹ ਲੋਕ ਭਲਵਾਨਾਂ ਵਾਂਗੂ ਪੈਸਿਆਂ ਦੇ ਲੰਗੋਟੇ ਕੱਸ ਲੈਂਦੇ ਹਨ। ਕੀ ਰਿਕਸ਼ਾ ਵਾਲੇ, ਕੀ ਲੇਟੀ ਵਾਲੇ, ਕੀ ਢੋਲ ਵਾਲੇ, ਕੀ ਇਸ਼ਤਿਹਾਰਾਂ ਵਾਲੇ, ਕੀ ਲਾਊਡ ਸਪੀਕਰਾਂ ਵਾਲੇ, ਕੀ ਸਟਿੱਕਰਾਂ ਵਾਲੇ, ਕੀ ਟੈਂਟਾਂ ਵਾਲੇ, ਕੀ ਪਰਚਿਆਂ ਵਾਲੇ, ਕੀ ਚਾਹਾਂ ਵਾਲੇ, ਕੀ ਸ਼ਰਾਬ ਵੇਚਣ ਵਾਲੇ, ਕੀ ਭੁੱਕੀ ਵੇਚਣ ਵਾਲੇ, ਕੀ ਅਫੀਮ ਵੇਚਣ ਵਾਲੇ, ਕੀ ਝੰਡੀਆਂ ਵਾਲੇ, ਕੀ ਤੇਲ ਪੰਪਾਂ ਵਾਲੇ, ਕੀ ਬੰਦੇ ਢੋਣ ਵਾਲੇ, ਕੀ ਲੰਗਰ ਵਾਲੇ, ਕੀ ਟੈਕਸੀਆਂ ਵਾਲੇ ਤੇ ਕੀ ਐਵੇਂ ਮੁੱਛ ਖੜੀ ਕਰਨ ਵਾਲੇ, ਸਭ ਆਸਵੰਦ ਹੋ ਜਾਂਦੇ ਹਨ ਕਿ ਮਹੀਨਾ ਭਰ ਬੁੱਕਾਂ ਭਰ ਕਿ ਮਾਇਆ ਮਿਲੂ, ਮੂੰਹ ਮੰਗੀ ਮਜ਼ਦੂਰੀ ਮਿਲੂ। 65 ਸਾਲ ਤੋਂ ਇਹ ਲੋਕ ਸਾਲ ਭਰ ਦੀਆਂ ਰੋਟੀਆਂ ਦਾ ਇੱਕ ਇੱਕ ਚੋਣ ਤੋਂ ਇੰਤਜ਼ਾਮ ਕਰਦੇ ਆਏ ਹਨ। ਇਸੇ ਲਈ ਇਹ ਲੋਕ ਸਿਆਸੀ ਲੋਕਾਂ ਦੀਆਂ ਤੱਤੀਆਂ, ਠੰਡੀਆਂ ਸਭ ਜਰਦੇ ਆਏ ਹਨ। ਚਾਰ ਦਿਨ ਲੀਡਰਾਂ ਤੋਂ ਖਾ ਪੀ ਕੇ, 5 ਸਾਲ ਆਪਣੇ ਕੰਮ ਲਈ ਜੁੱਤੀਆਂ ਘਸਾਉਂਦੇ ਰਹੇ ਹਨ ਤੇ ਖਾਧੇ ਪੀਤੇ ਤੋਂ ਵੱਧ ਖਰਚ ਕਰ ਦੇਂਦੇ ਹਨ। ਲਏ ਹੋਏ ਲਾਭ ਦੁਗਣੇ- ਤਿਗੁਣੇ ਹੋਏ ਵਾਪਸ ਜਾਂਦੇ ਹਨ।

ਪਰ ਆਹ ਕੀ ਹੋਇਆ? ਅਚਾਨਕ ਇਸ ਵਾਰੀ ਚੋਣਾਂ ਦਾ ਰੰਗ ਢੰਗ ਹੀ ਬਦਲ ਗਿਆ। ਕਾਨੂੰਨ ਹੀ ਨਵੇਂ ਬਣ ਗਏ। ਲੀਡਰਾਂ ਨੂੰ ਵੱਖਰੀ ਕਿਸਮ ਦੀ ਨਕੇਲ ਪਾ ਦਿੱਤੀ ਗਈ। ਚੋਣਾਂ ਵਿਚ ਐਨੀ ਸਖਤੀ ਕਰ ਦਿੱਤੀ ਕਿ ਪੈਸੇ ਖਰਚਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ। ਖਰਚੇ ਦਾ ਹਿਸਾਬ ਸਿਰਫ ਰੱਖਣਾ

ਦੋ ਬਟਾ ਇਕ-73