ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਹੀਂ ਆਈ ਜਦੋਂ ਇਸ ਸਟੇਜੀ ਅਮੀਰ ਪੰਜਾਬੀ ਪੁੱਤਰ ਨੇ ਮੇਰੇ ਦਿਲ ਦੀ ਪਹਿਲੀ ਪੌੜੀ ਚੜ੍ਹੀ ਹੋਵੇ। ਹੋ ਸਕਦਾ ਕਦੇ ਯਾਦ ਆ ਜਾਵੇ ਪਰ ਕਹਿੰਦੇ ਹਨ ਕਿ ਮੁਹੱਬਤ ਦਾ ਤਾਂ ਪਹਿਲਾ ਰਾਗ ਵੀ ਯਾਦ ਨਹੀਂ ਰਹਿੰਦਾ। ਫੇਰ ਇਕ ਪੂਰੇ ਦਾ ਪੂਰਾ ਮਨ ਦੀਆਂ ਤੈਹਾਂ 'ਚ ਉੱਤਰ ਜਾਣ ਵਾਲਾ ਇਹ ਸਮੁੰਦਰ ਜੇਡਾ ਹਾਸਿਆਂ ਦਾ ਬਾਦਸ਼ਾਹ ਮੈਨੂੰ ਕਦੋਂ ਕਿਹੜੇ ਬੋਲ ਦੇ ਰਾਗ ਨਾਲ ਕੀਲ ਗਿਆ। ਮੈਨੂੰ ਭਲਾ ਕਿਵੇਂ ਯਾਦ ਰਹਿ ਸਕਦਾ ਸੀ।
***
ਦੋ ਬਟਾ ਇਕ-80