ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਧਾਨਗੀ ਮੰਡਲ

ਸਮਾਗਮ ਕਾਹਦਾ ਰੱਖ ਬੈਠੇ, ਪੰਗਾ ਹੀ ਲੈ ਲਿਆ। ਇਕ ਪ੍ਰਵਾਸੀ ਮਿੱਤਰ ਚਾਹੁੰਦਾ ਸੀ ਕਿ ਜਦ ਦੇਸ਼ ਆਵਾਂ ਤਾਂ ਉਸਦਾ ਬਣਦਾ ਸਰਦਾ ਸਨਮਾਨ ਹੋ ਜਾਵੇ। ਕਵਿਤਾ, ਕਹਾਣੀ ਆਦਿ ਨੂੰ ਉਹ ਮੂੰਹ ਮਾਰ ਲੈਂਦਾ ਸੀ। ਅਖਬਾਰ ਨੂੰ ਸਿਫ਼ਤਾਂ ਭਰੀ ਚਿੱਠੀ ਲਿਖਣੀ ਉਸਦਾ ਸ਼ੌਕ ਸੀ ਤੇ ਉਤੋਂ ਇਕ ਵਿਦੇਸ਼ੀ ਰਸਾਲੇ ਦਾ ਮੂੰਹ ਬੋਲਿਆ ਭਰਾ (ਸਲਾਹਕਾਰ) ਵੀ ਸੀ। ਮੈਨੂੰ ਪਹਿਲੋਂ ਖ਼ਤ ਆਇਆ, ਫੇਰ ਫੋਨ ਦੀ ਘੰਟੀ ਵਜੀ, ‘ਬਾਈ ਜੀ ਐਂਤਕੀ ਫੇਰ ਕਰਿਓ ਕੁਝ, ਬਾਕੀ ਸਮਝ ਲਾਂਗੋ' ਉਸਦੀ ਗਲ ਵਿਚ ਦਮ ਲਗਾ। ਪੈਸੇ ਅਗਲੇ ਨੇ ਖਰਚਣੇ, ਸਨਮਾਨ ਆਪਾਂ ਮੁਫਤੋਂ ਮੁਫਤੀ ਕਰ ਦੇਣਾ, ਖਬਰਾਂ ਅਖਬਾਰਾਂ ਵਾਲਿਆਂ ਲਾ ਦੇਣੀਆਂ। ਆਪਣਾ ਕੀ ਜਾਂਦਾ। ਚਲੋ ਚਾਰ ਦਿਨ ਬੱਲੇ-ਬੱਲੇ ਹੀ ਕਰਵਾਈਏ।

ਇਕ ਦੋ ਮਿਤਰਾਂ ਨਾਲ ਸਲਾਹ ਕੀਤੀ, ਵਿਦੇਸ਼ੀ ਮਿੱਤਰ ਦੀਆਂ ਭਾਸ਼ਾ ਪ੍ਰਤੀ ਵਫਾਦਾਰੀਆਂ ਤੇ ਜ਼ਿੰਮੇਵਾਰੀਆਂ ਦੇ ਪੁੱਲ ਬੰਨੇ, ਖਰਚੇ ਦਾ ਵਿਸ਼ਵਾਸ ਦੁਆਇਆ, ਬਸ ਸਮਾਗਮ ਰਖ ਹੋ ਗਿਆ।

ਇਸ ਮੁਫ਼ਤਲੇ ਪ੍ਰੋਗਰਾਮ ਦੀ ਭਿਣਕ ਛੇਤੀ ਹੀ ਕਈਆਂ ਨੂੰ ਪੈ ਗਈ। ਤਿਆਰੀਆਂ ਸ਼ੁਰੂ ਹੋ ਗਈਆਂ। ਤਲਾਸ਼ ਸ਼ੁਰੂ ਹੋ ਗਈ ਉਸ ਸਵਰਗਵਾਸੀ ਚਾਨਣਮੁਨਾਰੇ ਦੀ ਜਿਸਦੇ ਨਾਮ ਸਨਮਾਨ ਦਿੱਤਾ ਜਾਣਾ ਸੀ। ‘ਇਨਾਮ ਦੀ ਰਾਸ਼ੀ ਮੈਂ ਦੇ ਦਊਂ ਜੇਕਰ ਇਨਾਮ ਸਾਡੇ ਬਾਬੇ ਦੇ ਨਾਮ ਤੇ ਰਖ ਲਓ।' ਇਕ ਸਾਹਿਤਕ ਪੋਤੇ ਨੂੰ ਬਾਬੇ ਦਾ ਮੋਹ ਜਾਗ ਪਿਆ। ‘ਨਾ ਕੀ ਕਰਦਾ ਸੀ ਤੇਰਾ ਬਾਬਾ?' ਇਕ ਕਮੇਟੀ ਮੈਂਬਰ ਨੇ ਪੁੱਛਿਆ। ‘ਬਹੁਤ ਵਡੀ ਦੁਕਾਨ ਸੀ ਕਪੜੇ ਸਿਉਂਣ ਦੀ, ਲੇਖਕਾਂ ਦੇ ਕਪੜੇ ਮੁਫ਼ਤ ਨਹੀਂ ਤਾਂ ਘੱਟੋ ਘੱਟ ਸਸਤੇ ਜ਼ਰੂਰ ਸਿਉਂਦਾ ਹੋਊ।'

‘ਗਲ ਤਾਂ ਠੀਕ ਆ ਵਿਚਾਰ ਕਰਦੇ', ‘ਪਰ ਇਕ ਗਲ ਦਾ ਖਿਆਲ ਰਖਿਓ ਪ੍ਰਧਾਨਗੀ ਮੰਡਲ ਵਿਚ ਮੈਨੂੰ ਬਿਠਾਣਾ ਜ਼ਰੂਰ ਆ' ਇੱਛਾ ਧਾਰੀ ਪੋਤਰੇ ਨੇ ਹੁਕਮ ਸੁਣਾਇਆ।

'ਇੰਜ ਤਾਂ ਫੇਰ ਮੇਰਾ ਮਾਮਾ ਵੀ ਬੜਾ ਦਾਨੀ ਸੀ, ਕਈ ਗੁਰਦੁਆਰਿਆਂ ਦਾ ਪ੍ਰਧਾਨ ਸੀ ਉਹ, ਜੇ ਉਹਦੇ ਨਾਮ ਤੇ ਸਨਮਾਨ ਦੇਂਦੇ

ਦੋ ਬਟਾ ਇਕ-88