ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੇ ਹੋ ਤਾਂ ਤੁਹਾਨੂੰ ਛਾਪਣ ਲਈ ਕੋਈ ਪ੍ਰਕਾਸ਼ਕ ਵੀ ਹਾਂ ਕਰ ਸਕਦਾ ਹੈ। ਤੁਹਾਡੀ ਰਚਨਾ ਵਿਚ ਅਗਰ ਦਮ ਹੈ ਤਾਂ ਤੁਹਾਡੇ ਆਲੇ ਦੁਆਲੇ ਕੁਝ ਮਿੱਤਰ ਮੰਡਲੀ ਜਮ੍ਹਾਂ ਹੋ ਸਕਦੀ ਹੈ ਜੋ ਤੁਹਾਨੂੰ ਲੇਖਕ ਅਖਵਾਉਣ ਦੀ ਪ੍ਰਵਾਨਗੀ ਦੇ ਦੇਵੇਗੀ। ਪਰ ਕਿਸੇ ਲੇਖਕ ਦੀ ਪੂਰੀ ਤਸੱਲੀ ਤਾਂ ਹੀ ਹੁੰਦੀ ਹੈ ਜੇ ਉਸਨੂੰ ਕੋਈ ਅਪਣਾ ਲਵੇ। ਪੰਜਾਬੀ ਵਿਚ ਖੁਸ਼ਕਿਸਮਤੀ ਨਾਲ ਇਕ ਇਹੋ ਜਿਹਾ ਗੁੱਟ—ਗਰੋਹ ਹੈ ਜੋ ਇੰਜ ਕਰਕੇ ਲੇਖਕਾਂ ਦੀ ਮਦਦ ਕਰਦਾ ਹੈ। ਇਸਦਾ ਨਾਮ ‘ਦਿੱਲੀ ਦਰਬਾਰ’ ਹੈ। ਇਸਦੇ ਮੁੱਖ ਪ੍ਰਧਾਨ ਦਿੱਲੀ ਰਹਿੰਦੇ ਹਨ ਤੇ ਇਸਦੀਆਂ ਪੰਜਾਬ ਵਿਚ ਦੋ ਤਿੰਨ ਥਾਵਾਂ ਤੇ ਬਰਾਂਚਾਂ ਹਨ। ਇਹ ਤੁਹਾਨੂੰ ਲੇਖਕ ਕਹਾਉਣ ਦੀ ਮਨਜੂਰੀ ਦੇ ਸਕਦੇ ਹਨ ਜੇਕਰ ਤੁਸੀਂ ਹੇਠ ਲਿਖੀਆਂ ਕੁਝ ਸ਼ਰਤਾਂ ਪੂਰੀਆਂ ਕਰਦੇ ਹੋ।

* ਜੇਕਰ ਤੁਸੀਂ ਬੇਹਦ ਖੂਬਸੂਰਤ ਹੋ ਤੇ ਔਰਤ ਹੋ ਤਾਂ, ਕਵਿਤਾ ਵੀ ਇਹ ਆਪੇ ਲਿਖ ਕਿ ਦੇ ਦੇਣਗੇ।

* ਦਾਰੂ ਦੇ ਅੰਗ-ਸੰਗ ਰਹਿੰਦੇ ਹੋ।

* ਪੈਸੇ ਵਾਲੇ ਬਾਬਿਆਂ ਜਾਂ ਸੰਸਥਾਵਾਂ ਦੇ ਤੁਸੀਂ ਕਰਿੰਦੇ ਜਾਂ ਮਿੱਤਰ ਹੋ।

* ਤੁਹਾਡੀ ਰਚਨਾ ਆਮ ਮਨੁੱਖ ਦੀ ਸਮਝ ਤੋਂ ਬਾਹਰ ਹੈ।

* ਸਾਲ ਵਿਚ ਘਟੋ-ਘੱਟ ਦੋ ਵਾਰੀ ਤੁਸੀਂ ਪ੍ਰਧਾਨ ਜੀ ਦਾ ਪੰਜਾਬ ਦੌਰਾ ਸਪਾਂਸਰ ਕਰ ਸਕਦੇ ਹੋ।

ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਮੋਟੀਆਂ ਯੋਗਤਾਵਾਂ ਹਨ ਜੋ ਤੁਹਾਨੂੰ ਲੇਖਕ ਰੂਪੀ ਕਾਰਖਾਨਾ ਲਾਉਣ ਦੀ ਮਨਜ਼ੂਰੀ ਦਵਾ ਸਕਦੀਆਂ ਹਨ। ਸੋ ਜੇਕਰ ਕਿਤੇ ਹੋਰ ਤੁਹਾਡਾ ਦਾਅ ਨਹੀਂ ਲਗਦਾ ਤਾਂ ਲੈ ਲਵੋ ਦਿੱਲੀਓਂ ਮਨਜ਼ੂਰੀ ਤੇ ਬਣ ਜਾਓ ਲੇਖਕ।

ਦੋ ਬਟਾ ਇਕ-92