ਹਾਤੇ ਵਿਚ ਕਵੀ ਦਰਬਾਰ
ਖੁਸ਼ੀ ਖੁਸ਼ੀ ਸਨਮਾਨ ਦੀ ਰਸਮ ਪੂਰੀ ਹੋ ਗਈ। ਪ੍ਰਬੰਧਕਾਂ ਨੇ ਹਰ ਸਫਾਈ ਦੇਕੇ ਸਨਮਾਨਾਂ ਦੀ ਚੋਣ ਨੂੰ ਨਿਰਪੱਖ ਤੇ ਸਾਹਿੱਤਕ ਕਰਾਰ ਦਿੱਤਾ। ਸਾਰੀਆਂ ਹੀ ਧਿਰਾਂ (ਸਨਮਾਨ ਲੈਣ ਵਾਲੇ, ਦੇਣ ਵਾਲੇ ਤੇ ਦੇਖਣ ਵਾਲੇ) ਸੰਤੁਸ਼ਟ ਸਨ। ਸਮਾਗਮ ਦੇ ਦੌਰਾਨ ਚਾਹ ਤੇ ਬਿਸਕੁਟਾਂ ਦਾ ਪ੍ਰਬੰਧ ਸੀ। ਇਕ ਸਬਜ਼ੀ, ਇਕ ਦਾਲ, ਇਕ ਮਟਰ ਪਨੀਰ ਤੇ ਦਹੀਂ ਦੇ ਨਾਲ ਤੰਦੂਰੀ ਰੋਟੀਆਂ ਅਤੇ ਮੂਲੀਆਂ, ਟਮਾਟਰਾਂ, ਪਿਆਜ਼ਾਂ ਦਾ ਸਲਾਦ, ਲੰਗਰ ਦੇ ਨਾਂਅ ਹੇਠ ਸਭ ਲਈ ਹਾਜ਼ਰ ਸੀ।
‘ਚਲੋ ਬਈ ਚਲੋ', ਅਸੀਂ ਜਾਂ ਤਾਂ ਇਸੇ ਚੌਕ ਵਿਚ ਹੋਵਾਂਗੇ ਜਾਂ ਫੇਰ ਉਸ ਮਸ਼ਹੂਰ ਮਾਰਕੀਟ ਵਾਲੇ ਹਾਤੇ ਵਿਚ, ਇਹ ਸ਼ਬਦ ਸਦਣਯੋਗ ਵਿਅਕਤੀਆਂ ਨੂੰ ਕੱਲੇ ਕੱਲੇ ਕਰ ਕਿ ਕਹਿ ਦਿਤੇ ਗਏ। ਜਦ ਤਕ ਉਥੇ ਪਹੁੰਚੇ ਤਾਂ ਅੰਦਰ ਟੇਬਲ ਜੋੜੀ ਕੁਝ ਲੇਖਕਗਨ ਪਹਿਲੋਂ ਹੀ ਪੁਜੀਸ਼ਨਾਂ ਲਈ ਬੈਠੇ ਸਨ। ਇਨਾਮ ਦੀ ਰਾਸ਼ੀ ਦੇ ਇਕ ਖਾਸ ਭਾਗ ਨੂੰ ਇਸ ਕਾਰਜ ਲਈ ਖਰਚਣਾ ਸੀ, ਇਸ ਲਈ ਉਸੇ ਪੱਧਰ ਦੀਆਂ ਲਾਲ ਪਰੀਆਂ ਆ ਗਈਆਂ।
‘ਦੇਖਿਓ ਬਈ, ਗੁੱਟ ਬੰਦੀਆਂ ਕਰ ਕੇ ਗੱਲਾਂ ਨਹੀਂ ਕਰਨੀਆਂ, ਸਭ ਗੱਲਾਂ ਸਾਂਝੀਆਂ ਹੋਣੀਆਂ ਚਾਹੀਦੀਆਂ। ‘ਏਤਰਾਂ ਕਰੋ ਐਨੂੰ ਸਕੱਤਰ ਚੁਣ ਲੈ ਨੇ ਹਾਂ, ਤੂੰ ਚਲਾ ਬਈ ਮਹਿਫਲ ਦੀ ਕਾਰਵਾਈ'
‘ਦੋਸਤੋ ਇਸ ਰੰਗੀਨ ਮਹਿਫਲ ਦੀਆਂ ਮੁਬਾਰਕਾਂ, ਸਨਮਾਨਿਤ ਮਿੱਤਰ ਨੂੰ ਵਧਾਈ ਤਾਂ ਦੇਣੀ ਹੀ ਹੈ, ਤੁਸੀਂ ਕੁਝ ਨਾ ਕੁਝ ਜ਼ਰੂਰ ਸੁਣਾਇਓ ਚਾਹੇ ਚੁਟਕਲਾ ਹੀ ਹੋਵੇ'। ਸ਼ੁਰੂ ਕਰਦੇ ਹਾਂ ਮਹਿਮਾਨ ਨਿਵਾਜ਼ ਦੇ ਨਾਲ ਹੀ।
‘ਮੈਨੂੰ ਯਾਦ ਆਉਂਦਾ ਮਹਿਬੂਬ ਦਾ ਘਰ ...........'
‘ਨਾ ਬਈ ਨਾ ਪਹਿਲੋਂ ਇਹ ਦਸ ਕਿਹੜੀ?' ਇਕ ਬੋਲਿਆ
‘ਘੱਟੋ ਘੱਟ ਤੇਰੀ ਵਾਲੀ ਨਹੀਂ ਸੀ'- ਜਵਾਬ ਮਿਲਿਆ
‘ਕਿਉਂ' ਚਿੱਟੀਆਂ ਦਾੜ੍ਹੀਆਂ ਕਰੀ ਪੋਤੜੇ ਫੋਲਦੇਓ?' ਅਵਾਜ਼ ਉਠੀ
ਦੋ ਬਟਾ ਇਕ-95