ਤੇ ਪਛਾਣ ਆ ਗਈ
‘ਵੀਰ ਜੀ ਤੁਸੀਂ ਮਿਲਦੇ ਹੀ ਨਹੀਂ, ਤੁਹਾਡਾ ਫੋਨ ਬੜਾ ਬਿਜ਼ੀ ਰਹਿੰਦਾ, ਮੈਂ ਕਈ ਵਾਰੀ ਕੀਤਾ’, ਆਵਾਜ਼ ਵਿਚ ਭਾਵੇਂ ਜਾਨ ਸੀ ਪਰ ਇਸ ਤਰ੍ਹਾਂ ਕਿਸੇ ਵੱਡੀ ਉਮਰ ਦੀ ਆਵਾਜ਼ ਵਲੋਂ ਮੈਨੂੰ ਵੀਰ ਜੀ ਕਹਿਣਾ ਕੁਝ ਅਜੀਬ ਲੱਗਾ। ਅਗਲੇ ਵਾਕਾਂ ਵਿਚ ਇਹ ਸਪਸ਼ਟ ਹੋ ਗਿਆ ਕਿ ਫੋਨ ਕਰਨ ਵਾਲਾ ਕੌਣ ਹੈ। ਨਾਮ ਤਾਂ ਉਸਦਾ ਸੁਣਿਆ ਹੋਇਆ ਸੀ ਪਰ ਦੇਖਿਆ ਸਿਰਫ ਉਸਨੂੰ ਇਕੋ ਵਾਰ ਸੀ। ਪਰ ਕਿਥੇ, ਇਹ ਨਹੀਂ ਯਾਦ ਆਇਆ। ਸ਼ਿਸ਼ਟਾਚਾਰ ਵਜੋਂ ਦੂਆ ਸਲਾਮ ਹੋਣੀ ਸ਼ੁਰੂ ਹੋ ਗਈ। ਅਸੀਂ ਹੁਣ ਅਕਸਰ ਹੀ ਮਿਲ ਪੈਂਦੇ ਸੀ। ਇਕ ਦਿਨ ਚੂੰਗੀ ਵਾਲੇ ਢਾਬੇ ਤੇ ਕੱਠੇ ਰੋਟੀ ਵੀ ਖਾ ਕਿ ਆਏ। ਉਸਨੂੰ ਮੇਰੀਆਂ ਕਵਿਤਾਵਾਂ ਸੁਨਣ ਦਾ ਬੜਾ ਸ਼ੌਕ ਲਗਦਾ ਸੀ। ਮੈਨੂੰ ਡਰ ਲਗਦਾ ਸੀ ਕਿ ਪੰਜਾਬੀ ਕਵਿਤਾ ਸੁਨਣ ਦਾ ਸ਼ੌਕ ਰੱਖਣ ਵਾਲਾ ਇਨਸਾਨ ਕਿਸੇ ਅਜੀਬ ਮਿੱਟੀ ਦਾ ਤਾਂ ਨਹੀਂ ਬਣਿਆ। ਮੇਰੀ ਪਰੇਸ਼ਾਨੀ ਉਦੋਂ ਹੋਰ ਵਧ ਗਈ ਜਦੋਂ ਉਹ ਸਾਹਿਤਕ ਸਮਾਗਮਾਂ ਤੇ ਕਵਿਤਾ ਸੁਨਣ ਮੈਨੂੰ ਲੈ ਜਾਂਦਾ। ਨਾ ਉਹ ਕਵਿਤਾ ਲਿਖਦਾ ਸੀ ਤੇ ਨਾ ਹੀ ਪੰਜਾਬੀ ਉਸਨੂੰ ਚੰਗੀ ਤਰ੍ਹਾਂ ਲਿਖਣੀ ਤੇ ਪੜ੍ਹਨੀ ਆਉਂਦੀ ਸੀ। ਇਹ ਬੰਦਾ ਤਾਂ ਅਜੀਬ ਜਿਹੀ ਬੁਝਾਰਤ ਹੈ। ਕਦੇ ਲਗਦਾ ਸੀ ਕਿ ਕਵੀਆਂ ਲਈ ਮਸੀਹਾ ਬਣ ਕੇ ਆਇਆ ਹੈ ਤੇ ਕਦੇ ਇਸਦੇ ਪਿਛੇ ਉਸਦੀ ਕਿਸੇ ਕਵੀਆਂ ਵਿਰੁਧ ਰਚੀ ਜਾ ਰਹੀ ਚਾਲ ਦਾ ਭੁਲੇਖਾ ਪੈਂਦਾ ਸੀ। ਪਰ ਸਮੇਂ ਨਾਲ ਉਸਦਾ ਕਵਿਤਾ ਲਈ ਪਿਆਰ ਜ਼ਾਹਿਰ ਹੁੰਦਾ ਗਿਆ ਤੇ ਮੇਰੀ ਦੋਸਤੀ ਉਸ ਨਾਲ ਗੂੜੀ ਹੁੰਦੀ ਗਈ। ਅਸੀਂ ਕਈ ਥਾਵਾਂ 'ਤੇ ਕੱਠੇ ਗਏ। ਕਵੀ ਦਰਬਾਰ ਦਾ ਉਸਨੂੰ ਖੂਬ ਅਨੰਦ ਆਉਂਦਾ ਤੇ ਘਰ ਵਾਪਸੀ ਵੇਲੇ ਉਸਨੂੰ ਅੱਧੀਆਂ ਤੋਂ ਵਧ ਕਵਿਤਾਵਾਂ ਯਾਦ ਹੋ ਚੁੱਕੀਆਂ ਹੁੰਦੀਆਂ। ਕਿਸੇ ਕਿਸੇ ਪੰਜਾਬੀ ਸ਼ਬਦ ਦਾ ਮਤਲਬ ਉਹ ਮੈਨੂੰ ਪੁੱਛ ਲੈਂਦਾ ਤੇ ਕਵੀ ਦੇ ਸ਼ੇਅਰ ਤੇ ਗਦਗਦ ਹੋ ਜਾਂਦਾ। ਉਸਦੇ ਚਿਹਰੇ ਦੀ ਰੌਣਕ ਦੇਖਣ ਯੋਗ ਹੁੰਦੀ।
ਜਿਸ ਹਾਲ ਵਿਚ ਇਹ ਕਵੀ ਦਰਬਾਰ ਹੋ ਰਿਹਾ ਸੀ, ਉਸਦੀਆਂ ਪਿਛਲੀਆਂ ਸੀਟਾਂ ਤੇ ਅਸੀਂ ਦੋਵੇਂ ਬੈਠੇ ਸਾਂ। ਸ਼ਹਿਰ ਦੇ ਮਸ਼ਹੂਰ ਨਾਮੀ ਗਰਾਮੀ ਸਾਹਿੱਤਕਾਰ ਅਗਲੀਆਂ ਕੁਰਸੀਆਂ ਤੇ ਬਿਰਾਜਮਾਨ ਸਨ। ਵੀਡੀਓ
ਦੋ ਬਟਾ ਇਕ-99