ਦੰਪਤੀ ਪਿਆਰ
ਗੁਲਾਬ ਦੀ ਬੋਤਲ ਚੁੱਕ ਲਿਆਇਆ। ਝਟ ਪਟ ਠੰਢੇ ਠਾਰ ਖ਼ੁਸ਼ਬੂਦਾਰ ਸ਼ਰਬਤ ਦੇ ਗਿਲਾਸ ਥਾਣੇਦਾਰ ਦੇ ਅੱਗੇ ਆਣ ਹਾਜ਼ਰ ਹੋਏ ਤੇ ਉਹ ਇਕ ਇਕ ਕਰਕੇ ਚਾਰ ਗਿਲਾਸ ਪੀ ਗਿਆ, ਪਰ ਉਲਟੀ ਗੱਲ ਹੋਈ। ਠੰਢੇ ਠਾਰ ਸ਼ਰਬਤ ਅਤੇ ਪੱਖੇ ਦੀ ਪੌਣ ਨੇ ਥਾਣੇਦਾਰ ਦੀ ਬ੍ਰਿਹਾ ਅਗਨੀ ਨੂੰ ਹੋਰ ਭੀ ਭੜਕਾ ਦਿੱਤਾ। ਉਹ ਬੇਹੋਸ਼ ਜਿਹਾ ਹੋ ਕੇ ਇਕ ਮੰਜੀ ਉੱਤੇ ਡਿਗ ਪਿਆ। ਉਸ ਦੀ ਅਜਿਹੀ ਅਵਸਥਾ ਦੇਖ ਕੇ ਇਕ ਪਾਲਕੀ ਮੰਗਾਈ ਗਈ, ਉਸ ਵਿਚ ਚੁੱਕ ਕੇ ਪਾਇਆ ਗਿਆ। ਉਸ ਨੂੰ ਕਹਾਰ ਚੁੱਕ ਕੇ ਥਾਣੇ ਲੈ ਆਏ। ਡਾਕਟਰ ਆਏ, ਹਕੀਮ ਆਏ, ਵੇਦ ਆਏ ਸਭਨਾਂ ਨੇ ਆ ਕੇ ਨਬਜ਼ਾ ਵੇਖੀਆਂ ਅਤੇ ਆਪਣੀ ਆਪਣੀ ਦਵਾਈ ਦਿੱਤੀ। ਪਰ 'ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ' ਮਿਸਾਲ ਅਨੁਸਾਰ ਥਾਣੇਦਾਰ ਸਾਹਿਬ ਦਾ ਰੋਗ ਉਲਟਾ ਵਧਦਾ ਹੀ ਗਿਆ। ਕਿਸੇ ਨੇ ਕਿਹਾ ਨਜ਼ਰ ਲੱਗ ਗਈ ਹੈ, ਕੋਈ ਆਖਣ ਲੱਗਾ ਕਿਸੇ ਨੇ ਜਾਦੂ ਕੀਤਾ ਹੈ, ਕਿਸੇ ਨੇ ਕਿਹਾ ਗਰਮੀ ਲੱਗ ਗਈ ਹੈ। ਇਸ ਤਰ੍ਹਾਂ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗੀਆਂ ਛੇਕੜ ਇਕ ਸਿਆਣੇ ਵੈਦ ਨੇ ਕਿਹਾ ਕਿ ਇਨ੍ਹਾਂ ਨੂੰ ਹੋਰ ਕੁਝ ਨਹੀਂ 'ਕਾਮ ਜ੍ਹਰ' ਹੈ। 'ਕਾਮ ਜ੍ਹਰ' ਦਾ ਨਿਸਚਾ ਹੁੰਦਿਆਂ ਹੀ ਇਲਾਜ ਸ਼ੁਰੂ ਕੀਤਾ ਗਿਆ। ਬਿਸਤਰੇ ਉਤੇ ਕੋਲੇ ਦੇ ਪੱਤਰ ਵਿਛਾ ਕੇ ਉਨ੍ਹਾਂ ਦੇ ਉੱਪਰ ਥਾਣੇਦਾਰ ਨੂੰ ਲਿਟਾਇਆ ਗਿਆ, ਇਸ ਇਲਾਜ ਨਾਲ ਏਨਾ ਕੁ ਲਾਭ ਹੋਇਆ ਕਿ ਥਾਣੇਦਾਰ ਦੀ ਬੇਹੋਸ਼ੀ ਜਾਂਦੀ ਰਹੀ ਅਤੇ ਉਨ੍ਹਾਂ ਨੇ “ਹਾਇ ਪਿਆਰੀ, ਹਾਇ ਮਹਿਬੂਬਾ!" ਦੀ ਹਾਲ—ਦੁਹਾਈ ਪਾਉਣੀ ਅਰੰਭ ਦਿੱਤੀ। ਐਨੇ ਨੂੰ ਇਕ ਹੋਰ ਥਾਣੇਦਾਰ, ਮੀਰ ਮੁਹੰਮਦ, ਕਿਸੇ ਕੰਮ ਲਈ ਆਇਆ, ਉਸ ਨੇ ਥਾਣੇਦਾਰ ਦੀ ਅਜੇਹੀ ਦਸ਼ਾ ਦੇਖ ਕੇ ਪੁੱਛਿਆ:-
“ਕਿਉਂ ਜੀ, ਖ਼ਾਨ ਸਾਹਿਬ! ਕਿਹੜੀ ਪਿਆਰੀ ਹੈ ? ਅਤੇ ਕਿਹੜੀ ਮਹਿਬੂਬਾ ਹੈ? ਕੀ ਤੁਹਾਨੂੰ ਸਰਸਾਮ ਤਾਂ ਨਹੀਂ ਹੋ ਗਿਆ?"
“ਆਹੋ ਆਹੋ ਤੂਹੌਂ ਪਿਆਰੀ ਹੈਂ ਨਾ? ਤੂਹੌਂ ਮੇਰੀ ਮਹਿਬੂਬਾ ਜਾਨ ਹੈਂ। ਆ ਜਾਹ ਪਿਆਰੀ! ਮੈਂ ਤੇਰੇ ਬਗ਼ੈਰ ਮਰਿਆ ਜਾਂਦਾ ਹਾਂ, ਆ ਬੇ-ਰਹਿਮ ਮੇਰੇ ਉੱਤੇ ਰਹਿਮ ਕਰ, ਮਾਰਨਾ ਹਈ ਤਾਂ ਆਪਣੇ ਹੱਥ ਨਾਲ ਮਾਰ! ਇਸ ਤਰ੍ਹਾਂ ਗਲ ਘੁੱਟ ਕੇ ਕਿਉਂ ਮਾਰਦੀ ਹੈਂ?”
4