ਦੰਪਤੀ ਪਿਆਰ
ਚੁਕਾ ਸੀ ਪਰ ਕਦੇ ਦਰਸ਼ਨਾਂ ਦਾ ਮੌਕਾ ਨਹੀਂ ਸੀ ਨਹੀਂ ਬਣਿਆ। ਅੱਜ ਮੌਕਾ ਤਾੜ ਕੇ ਉਸ ਹਵੇਲੀ ਵਿਚ ਚਲਾ ਗਿਆ। ਉਸ ਇਸਤ੍ਰੀ ਨੂੰ ਕੁਝ ਖ਼ਬਰ ਨਹੀਂ ਸੀ। ਉਹ ਆਪਣੇ ਧਿਆਨ ਵਿਚ ਖੜੀ ਹੋਈ ਕੇਸ ਸੁਕਾ ਰਹੀ ਸੀ। ਥਾਣੇਦਾਰ ਜਿਸ ਦੀ ਉਪਮਾ ਸੁਣ ਸੁਣ ਕੇ ਥੱਕ ਲੱਥਾ ਸੀ ਅਤੇ ਜਿਸ ਦੀ ਪ੍ਰਾਪਤੀ ਲਈ ਆਪਣੇ ਮਨ ਵਿਚ ਬਹੁਤ ਉਧੇੜ-ਬੁਣ ਕਰਦਾ ਰਿਹਾ। ਤੇ ਅੱਜ ਉਸ ਨੂੰ ਬਿਨਾਂ ਰੁਕਾਵਟ ਦੇ ਦੇਖ ਲਿਆ। ਦੇਖਦਿਆਂ ਹੀ ਉਸ ਦਾ ਦਿਲ ਟਿਕਾਣੇ ਨਾ ਰਿਹਾ। ਉਸ ਦਾ ਜੀ ਕੀਤਾ ਕਿ ਉਹ ਉਪਰ ਜਾਵੇ ਪਰ ਉਸ ਦਾ ਆਪਾ ਇੰਨਾਂ ਕੰਬਿਆ ਕਿ ਪਬਰਾ ਕੇ ਉਸ ਸੁੰਦਰੀ ਵੱਲ ਵੇਖਦਾ ਰਿਹਾ ਅਤੇ ਉਪਰ ਜਾਣ ਦਾ ਹੌਸਲਾ ਨਾ ਕਰ ਸਕਿਆ। ਉਥੇ ਖੜਾ ਖੜਾ ਕਾਮ-ਅਗਨੀ ਨਾਲ ਭਖਦਾ ਰਿਹਾ।
ਥਾਣੇਦਾਰ ਵੇਖਦਿਆਂ ਹੀ ਪਥਰਾ ਗਿਆ। ਟਿਕਟਿਕੀ ਲਾਈ ਉਧਰ ਵੇਖਦਾ ਰਿਹਾ ਤੇ ਉਸ ਨੂੰ ਕਾਬੂ ਕਰਨ ਦਾ ਢੰਗ ਲਭਦਾ ਰਿਹਾ। ਪਰ ਉਹ ਵਿਚਾਰੀ ਆਪਣੇ ਵਾਲ ਸੁਕਾਣ ਦੇ ਖ਼ਿਆਲ ਵਿਚ ਮਗਨ ਆਪਣੇ ਵਾਲਾਂ ਦੀਆਂ ਉਲਝੀਆਂ ਹੋਈਆਂ ਲਿਟਾਂ ਦੇ ਵਾਲ ਇਕ ਇਕ ਕਰਕੇ ਵੱਖਰੇ ਕਰਨ ਦੇ ਆਹਰ ਵਿਚ ਲੱਗੀ ਹੋਈ ਸੀ। ਇਸੇ ਲਈ ਉਸ ਨੂੰ ਇਸ ਸ਼ੈਤਾਨ ਦੇ ਸਾਮਣੇ ਆ ਕੇ ਖੜੇ ਹੋ ਜਾਣ ਦੀ ਕੁਝ ਭੀ ਖ਼ਬਰ ਨਹੀਂ ਸੀ। ਜਿਸ ਵੇਲੇ ਦਸ ਕੁ ਮਿੰਟ ਉਸ ਥਾਣੇਦਾਰ ਨੂੰ ਦੇਖਦੇ ਦੇਖਦੇ ਬੀਤ ਗਏ ਤਾਂ ਅਚਾਨਕ ਉਸ ਇਸਤ੍ਰੀ ਦੀ ਨਜ਼ਰ ਹੇਠਾਂ ਹਵੇਲੀ ਵੱਲ ਗਈ। ਬਸ ਦੇਖਦੇ ਹੀ ਉਹ ਇਸ ਤਰਾਂ ਓਹਲੇ ਹੋ ਗਈ ਜਿਸ ਤਰ੍ਹਾਂ ਬਿਜਲੀ ਚਮਕ ਕੋ ਬੱਦਲਾਂ ਵਿਚ ਛਿਪ ਜਾਂਦੀ ਹੈ। ਪਰੰਤੂ ਥਾਣੇਦਾਰ ਆਪਣਾ ਦਿਲ ਦੇ ਬੈਠਾ ਅਤੇ ਬੇ-ਦਲਾ ਹੋ ਕੇ ਵਾਪਸ: ਸ਼ਾਦੀ ਲਾਲ ਦੇ ਘਰ ਚਲਾ ਗਿਆ।
ਜਿਸ ਵੇਲੇ ਥਾਣੇਦਾਰ ਸ਼ਾਦੀ ਰਾਮ ਦੇ ਘਰ ਪਹੁੰਚਿਆ ਤਾਂ ਉਸ ਦਾ ਚਿਹਰਾ ਬਿਲਕੁਲ ਮੁਰਝਾਇਆ ਹੋਇਆ ਸੀ। ਉਸ ਦੀ ਆਕੜ ਜਾਂਦੀ ਰਹੀ। ਚਾਲ ਥਿੜਕੀ ਹੋਈ ਸੀ। ਉਸ ਦੇ ਅਸਲੀ ਦੁੱਖ ਨੂੰ ਨਾ ਜਾਣ ਕੇ ਲੋਕਾਂ ਨੇ ਸਮਝਿਆ ਕਿ ਥਾਣੇਦਾਰ ਨੂੰ ਗਰਮੀ ਹੋ ਗਈ ਹੈ, ਇਸ ਲਈ ਕਈ ਪੱਖਾ ਝੱਲਣ ਲੱਗਾ, ਕੋਈ ਬਰਫ ਲਿਆਉਣ ਲਈ ਦੌੜਿਆ, ਅਤੇ ਕੋਈ ਕਿਉੜੇ ਅਤੇ