ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੀਲੂ ਦੀ ਸੱਦ ਬਣ ਚੱਲੀ ਏ,
ਦੁੱਲੇ ਦੀ ਵੰਗਾਰ ਵੀਰਨਾ।
ਮੇਰਾ ਤਾਂ ਸੁਲਤਾਨ ਹੈ ਬਾਹੂ,
ਦਿਲ ਤੇ ਰਹੇ ਸਵਾਰ ਵੀਰਨਾ।

ਮੈਂ ਦਾਮਨ ਦੀ ਕਵਿਤਾ ਵਿਚਲੀ,
ਹਾਕਮ ਨੂੰ ਫਿਟਕਾਰ ਵੀਰਨਾ।
ਆਖ ਦਮੋਦਰ ਅੱਖੀਂ ਡਿੱਠਾ,
ਰੱਖ ਨਾ ਰੂਹ 'ਤੇ ਭਾਰ ਵੀਰਨਾ।

ਧਰਤੀ ਨਾਦ/ 107