ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਫ਼ਜ਼ਾਂ ਦੇ ਘੋੜੇ

ਲਫ਼ਜ਼ਾਂ ਦੇ ਘੋੜੇ,
ਕੋਰੇ ਕਾਗਜ਼ਾਂ ਤੇ ਦੌੜਦੇ ਦੌੜਦੇ,
ਕਿੱਥੋਂ ਕਿੱਥੇ ਪਹੁੰਚ ਗਏ ਹਨ?
ਦੌੜੀ ਜਾਂਦੇ ਹਨ ਕਿੱਲੇ ਦੁਆਲੇ,
ਦੌੜੀ ਜਾਂਦੇ ਹਨ,
ਪਰ ਪੈਂਡਾ ਨਹੀਂ ਮੁਕਾਉਂਦੇ।

ਅੱਥਰੇ ਅਮੋੜ ਸੁਪਨੇ,
ਇਨ੍ਹਾਂ ਘੋੜਿਆਂ 'ਤੇ ਸਵਾਰ ਹੋ ਕੇ,
ਖ਼ੂਬ ਦੁੜਕੀਆਂ ਲਾਉਂਦੇ ਹਨ।
ਪਰ ਪਹੁੰਚਦੇ ਕਿਤੇ ਵੀ ਨਹੀਂ।

ਕੱਚੇ ਰਸਤਿਆਂ 'ਤੇ ਤੁਰਨ ਗਿੱਝੇ ਪੈਰ,
ਸ਼ਹਿਰਾਂ ਵਿਚ ਜੁੱਤੀ ਪਾ ਕੇ ਤੁਰਨਾ ਨਹੀਂ ਜਾਣਦੇ।

ਬਾਜ਼ਾਰ ਵਿਚ ਭੀੜ ਹੈ।
ਗਾਹਕ ਹਨ- ਸੌਦਾ ਹੈ।
ਤੱਕੜੀਆਂ ਹਨ- ਵੱਟੇ ਹਨ।
ਵਣਜ ਹੈ, ਵਪਾਰ ਹੈ।
ਲਿਫ਼ਾਫੇ ਹਨ।
ਸ਼ੀਸ਼ੇ ਵਿਚ ਬੰਦ
ਪਲਾਸਟਰ ਆਫ਼ ਪੈਰਿਸ ਦੀਆਂ
ਨੰਗ ਧੜੰਗੀਆਂ ਤ੍ਰੀਮਤਾਂ ਹਨ।
ਜਿਸਮਾਂ ਦੀ ਨੁਮਾਇਸ਼ ਹੈ।
ਗੰਢੇ ਦੀ ਛਿੱਲ ਨਾਲੋਂ ਪਤਲੀ ਸਾੜ੍ਹੀ ਹੈ।

ਬਾਜ਼ਾਰ ਵਿਚ ਮੇਰੀ ਮਾਂ, ਧੀ ਤੇ ਭੈਣ ਕਿੱਥੇ ਹੈ?
ਪਾਟੇ ਹੋਏ ਰੱਦੀ ਅਖ਼ਬਾਰ ਵਾਂਗ,

ਧਰਤੀ ਨਾਦ/ 27