ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਵਾ ਖਿੱਚੀ ਫਿਰਦੀ ਹੈ,
ਸਾਨੂੰ ਸਾਰਿਆਂ ਨੂੰ ਥਾਂ ਕੁ ਥਾਂ।

ਅਸਮਾਨ ਵਿਚ ਬੱਦਲ ਹੈ।
ਤਾਰੇ ਕਿਤੇ ਗੁਆਚ ਗਏ ਨੇ।
ਹਨੇਰੀ ਰਾਤ ਦੀ ਬੁੱਕਲ ਵਿਚ,
ਕਾਗਜ਼ਾਂ ਦੇ ਜੰਗਲ ਵਿਚ,
ਲਫ਼ਜ਼ਾਂ ਦੇ ਘੋੜੇ ਵੀ ਗੁਆਚ ਗਏ ਨੇ।

ਰੁੱਤਾਂ ਦੇ ਗੇੜ ਨੂੰ ਬਦਲਦੇ ਬਦਲਦੇ,
ਖ਼ੁਦ ਹੀ ਬਦਲ ਗਏ ਨੇ ਸੁਪਨ ਸਾਜ਼।
ਚੰਗੇ ਭਲੇ ਬੀਬੀਆਂ ਦਾੜ੍ਹੀਆਂ ਵਾਲੇ,
ਹੁਣ ਚੌਰ ਬਣ ਗਏ ਨੇ।
ਬੈਠ ਗਏ ਹਨ ਬੱਕਰ-ਹਾਤੇ ਵਿਚ,
ਝਟਕਈ ਦੇ ਦੁਆਰ।
ਸਾਰਾ ਦਿਨ ਬੈਠੇ ਮੱਖੀਆਂ ਉਡਾਈ ਜਾਂਦੇ ਨੇ।
ਕਿੱਥੋਂ ਤੁਰੇ ਸਨ,
ਕਿੱਧਰ ਨੂੰ ਚਲੇ ਗਏ?

ਧਰਤੀ ਨਾਦ/ 28