ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੋਰ ਦੇ ਖ਼ਿਲਾਫ਼

ਸ਼ੋਰ ਦੇ ਖਿਲਾਫ਼,
ਮੇਰੀ ਚੁੱਪ ਦੱਸੋ ਕਿਵੇਂ ਲੜੇ?
ਅਣਲਿਖੀ ਵਾਰਤਾ ਨੂੰ,
ਦੱਸੋ ਕੋਈ ਕਿਵੇਂ ਪੜ੍ਹੇ?

ਸ਼ੋਰ ਦੇ ਖਿਲਾਫ਼,
ਹੁਣ ਬੋਲ ਮਨਾਂ ਬੋਲ ਤੂੰ।
ਚੁੱਪ ਵਾਲੀ ਗੰਢ ਮਨਾਂ,
ਖੋਲ੍ਹ ਹੁਣ ਖੋਲ੍ਹ ਤੂੰ।

ਖ਼ੌਲਦੇ ਸਮੁੰਦਰਾਂ ਨੂੰ,
ਜਿਥੇ ਚਾਹੁਣ ਬਹਿਣ ਦੇਵੋ।
ਜੀਭਾ ਜੋ ਜੋ ਬੋਲਦੀ ਏ,
ਉਸਨੂੰ ਵੀ ਕਹਿਣ ਦੇਵੋ।
ਨਦੀਆਂ ਦੇ ਸ਼ੂਕਦਿਆਂ,
ਪਾਣੀਆਂ ਨੂੰ ਵਹਿਣ ਦੇਵੋ।
ਹੜ੍ਹਾਂ ਦੀ ਕਰੋਪੀ,
ਇਕ ਵਾਰੀ ਹੇਠਾਂ ਲਹਿਣ ਦੇਵੋ।
ਜ਼ਿੰਦਗੀ 'ਚ ਸ਼ੋਰ ਨੂੰ ਨਾ,
ਡੇਰਾ ਲਾ ਕੇ ਬਹਿਣ ਦੇਵੋ।

ਧਰਤੀ ਨਾਦ/ 36