ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੈਣ ਮੇਰੀ ਦੇ ਸੁਪਨ ਅਧੂਰੇ,
ਲੱਭ ਕੇ ਦੱਸ ਤੂੰ
ਕਿਸਦੇ ਕਾਰਨ ਹੋਏ ਨਾ ਪੂਰੇ?

ਧੀ ਮੇਰੀ ਹਟਕੋਰੇ ਭਰ ਕੇ ਕਿਉਂ ਰੋਂਦੀ ਹੈ?
ਇਸ ਧਰਤੀ ਦੀ ਹਰ ਧੀ ਅੱਖੋਂ
ਦਰਦ-ਪਰੁੱਚੀ ਰੱਤ ਕਿਉਂ ਚੋਂਦੀ?

ਜੇ ਤੇਰੇ ਵਿਗਿਆਨ ਨੇ,
ਕੁੜੀਆਂ ਚਿੜੀਆਂ ਨੂੰ ਹੀ ਭੱਠ ਵਿਚ ਤਾਉਣੈਂ।
ਮਾਵਾਂ ਨੂੰ ਫ਼ਿਕਰਾਂ ਦੇ ਚੁੱਲ੍ਹੇ ਅੰਦਰ ਡਾਹੁਣੈਂ।
ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ।

ਹੇ ਵਿਗਿਆਨੀ!
ਆਪਣੇ ਤੂੰ ਵਿਗਿਆਨ ਦੀ ਅੰਨ੍ਹੀ ਸੁਰੰਗ 'ਚ ਵੜਿਆ।
ਮੁੜ ਆ ਘਰ ਨੂੰ,
ਵੇਖ ਕਿਵੇਂ ਅਹੁ ਸੂਰਜ ਚੜ੍ਹਿਆ।

ਚਿੱਟੇ ਦਿਨ ਦੀ ਨਗਨ ਹਕੀਕਤ,
ਰੰਗਲੀ ਐਨਕ ਲਾਹ ਦੇ ਪਹਿਲਾਂ,
ਨੰਗੀ ਅੱਖੇ ਨਿਰਖ਼ ਪਛਾਣ।
ਜੇ ਨਾ ਅੱਜ ਤੂੰ ਫ਼ਰਜ਼ ਪਛਾਤਾ,
ਹੋ ਜੂ ਘਾਣ।

ਜੀਵਨ ਦੇ ਵਰਤਾਰੇ ਨੂੰ ਤੂੰ
ਆਪਣੇ ਨਾਲੋਂ ਵੱਖਰਾ ਨਾ ਕਰ।
ਆਪਣੇ ਸਾਈਂ ਕੋਲੋਂ ਏਨਾ ਵੀ ਤਾਂ ਨਾ ਡਰ।
ਜੇ ਤੂੰ ਫਿਰ ਵੀ ਭਰਮ ਜਕੜਿਆ,

ਧਰਤੀ ਨਾਦ/ 38