ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੀ ਲੋਕਾਂ ਦਾ ਸੁਪਨਾ ਜੀਕਣ ਬਾਲਾਂ ਦੀ ਕਿਲਕਾਰੀ ਹੋਵੇ।
ਨਰਮ ਕਰੂੰਬਲ ਦੇ ਸਿਰ ਜੀਕੂੰ ਅੰਬਰ ਦੀ ਫੁਲਕਾਰੀ ਹੋਵੇ।
ਅੱਖ ਮਿਰਗਣੀ ਅੰਦਰ ਜੀਕੂੰ ਸੁਰਮਾ ਤੇਜ਼ ਕਟਾਰੀ ਹੋਵੇ।
ਬੋਟ ਨਿਖੰਭੇ ਪਹਿਲੀ ਵਾਰੀ ਜੀਕਣ ਭਰੀ ਉਡਾਰੀ ਹੋਵੇ।
ਹਰ ਸੁਪਨੇ ਦਾ ਹਰ ਮੌਸਮ ਵਿਚ
ਵੱਖਰਾ ਵੱਖਰਾ ਰੂਪ ਸਰੂਪ ਕਿਉਂ ਹੁੰਦਾ ਹੈ?

ਧਰਤੀ ਨਾਦ/ 49