ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉੱਡੇ ਪਿਆ ਜਹਾਜ਼

ਉੱਡੇ ਪਿਆ ਜਹਾਜ਼,
ਜਿਵੇਂ ਕੋਈ ਪੰਛੀ ਕਰੇ ਪਰਵਾਜ਼,
ਤੇ ਅੰਗ ਸੰਗ ਮੈਂ ਵੀ ਹੋਵਾਂ।

ਬੱਦਲਾਂ ਤੋਂ ਵੀ ਪਾਰ,
ਹਵਾ ਨੂੰ ਜਾਂਦਾ ਗੰਢਾਂ ਮਾਰ,
ਤੇ ਦਿਲ ਵਿਚ ਇਹ ਪਿਆ ਆਵੇ।
ਚਿਰੀਂ ਵਿਛੁੰਨੇ ਯਾਰ ਪਿਆ ਵਿਗਿਆਨ ਮਿਲਾਵੇ।

ਧਰਤੀ ਹੋਈ ਦੂਰ,
ਮੈਂ ਵੇਖਾਂ ਅੰਬਰ ਵੱਲ ਨੂੰ ਘੂਰ,
ਹਵਾ ਵਿਚ ਲਟਕ ਰਿਹਾ ਹਾਂ।
ਅਣਵੇਖੀ ਨੂੰ ਲੱਭਦਾ
ਕਿੱਥੇ ਭਟਕ ਰਿਹਾ ਹਾਂ?

ਧਰਤੀ ਨਾਦ/ 54