ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਕਮਾਂ ਸਾਥੋਂ ਬਦਲੇ ਲੀਤੇ।
ਸ਼ਰਮ ਦੇ ਘੋਲ ਪਿਆਲੇ ਪੀਤੇ।
ਕਿਰਤਾਂ ਵਾਲੇ ਹੱਥ ਤੰਗ ਕੀਤੇ।
ਕਾਲੀ ਨੇਰ੍ਹੀ ਫਿਰ ਚੱਲੀ ਏ।

ਧਰਮਸਾਲ ਦੇ ਬੂਹੇ ਅੰਦਰ।
ਬਾਂਦਰ ਵੱਸਦਾ ਤਨ ਦੇ ਮੰਦਰ।
ਕੀਲੇਗਾ ਦੱਸ ਕੌਣ ਕਲੰਦਰ?
ਬਿਖੜੇ ਰਾਹਾਂ ਨੂੰ ਹੁਣ ਮੱਲੀਏ।

ਚੁੱਪ ਰਹਿਣਾ ਵੀ ਜ਼ੁਲਮ ਹਮਾਇਤ।
ਜੀਂਦੇ ਬੰਦੇ ਕਰਨ ਸ਼ਿਕਾਇਤ।
ਹੱਕ ਸੱਚ ਇਨਸਾਫ਼ ਰਵਾਇਤ।
ਖੰਭ ਲਗਾ ਕੇ ਉੱਡ ਚੱਲੀ ਏ।

ਨਾ ਹੀ ਜੀਂਦੇ, ਨਾ ਹੀ ਮੋਏ।
ਜਿਥੇ ਸਾਰੇ ਗੁੰਮ ਸੁੰਮ ਹੋਏ।
ਹਰ ਕੋਈ ਆਪਣੇ ਆਪ ਨੂੰ ਰੋਏ।
ਓਸ ਦੇਸ਼ ਦੀਆਂ ਜੂਹਾਂ ਮੱਲੀਏ।
ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ।

ਧਰਤੀ ਨਾਦ/ 59