ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ ਨੰਗਾ ਕਰੋ

ਮਨ 'ਚ ਘੁੱਟੀ ਚੀਕ ਨੂੰ ਆਵਾਜ਼ ਦੇਵੋ।
ਹਾਉਕਿਆਂ ਨੂੰ ਸਰਦ ਹੋਵਣ ਤੋਂ ਬਚਾਉ।
ਜਜ਼ਬਿਆਂ ਦੇ ਮਰਨ ਤੋਂ ਪਹਿਲਾਂ ਭਰਾਓ!
ਆਪਣੀ ਅੱਗ ਦੇ ਕੋਲ ਆਉ।

ਇਹ ਅਗਨ ਨਾ ਲੱਕੜਾਂ
ਨਾ ਕੋਲਿਆਂ ਦੀ ਹੈ ਗੁਲਾਮ।
ਇਹ ਨਿਰੰਤਰ ਮਘਦੀ ਮਨ ਮੰਦਿਰ 'ਚ
ਸੇਕੋ ਸੁਬਹ ਸ਼ਾਮ।

ਸ਼ਬਦ ਨੂੰ ਵਸਤਰ ਨਾ ਦੇਵੋ,
ਇਸ ਨੂੰ ਨੰਗਾ ਕਰਨ ਖ਼ਾਤਰ,
ਜੀਭ ਨੂੰ ਆਖੋ ਕਰੇ ਨਾ ਪਰਦਾਦਾਰੀ।
ਪਰ ਵਿਚਾਰੀ ਕੀ ਕਰੇ? ਕੀ ਨਾ ਕਰੇ!
ਬਾਹਰ ਮੌਸਮ ਬੇ ਯਕੀਨਾ,
ਹਾੜ੍ਹ ਵਿਚ ਪਾਲਾ ਪਵੇ 'ਤੇ,
ਪੋਹ ਚੜ੍ਹੇ ਆਵੇ ਪਸੀਨਾ।
ਸੰਘ ਵਿਚ ਜਾਲਾ ਜਿਹਾ ਹੈ,
ਸ਼ਬਦ ਤਾਹੀਓਂ ਬੋਲਦੇ ਨਹੀਂ,
ਜੀਭ ਨੂੰ ਤਾਲਾ ਜਿਹਾ ਹੈ।

ਸ਼ਬਦ ਜਦ ਵੀ ਗ਼ਰਜ਼ ਖ਼ਾਤਰ ਤਿਲਕਦੇ ਨੇ।
ਜ਼ਿੰਦਗੀ ਲਈ ਵਿਲਕਦੇ ਨੇ।
ਜੀਣ ਵਾਲੇ ਸ਼ਬਦ ਹਨ ਸਿੱਧੇ ਖਲੋਂਦੇ,
ਨਾ ਕਦੇ ਵੀ ਮੌਤ ਵਾਲਾ ਭਾਰ ਢੋਂਦੇ।
ਮੈਂ ਹਵਾ 'ਚੋਂ, ਨੇਰ੍ਹਿਆਂ 'ਚੋਂ,

ਧਰਤੀ ਨਾਦ/ 67