ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਲੱਭਣ ਨੂੰ ਮੰਨਦਾ ਹਾਂ ਗੁਨਾਹ।
ਮੇਰਾ ਬਾਬਲ ਸੂਰਜਾ ਤੇ ਧਰਤ ਮਾਂ।

ਹੁਣ ਲਿਖੇ ਤੇ ਅਣਲਿਖੇ ਨੂੰ ਫ਼ੇਰ ਫੋਲੋ।
ਓਸ 'ਚੋਂ ਗੁੰਮੀ ਗੁਆਚੀ ਅਗਨ ਟੋਲੋ।
ਸ਼ਬਦ ਵਿਚਲੀ ਅਗਨ ਨੂੰ ਪਹਿਰਨ ਨੇ ਕੱਜਿਆ।
ਉਸਦੇ ਤਪਦੇ ਤੇਜ਼ ਨੂੰ ਜੰਜ਼ੀਰ ਵੱਜਿਆ।

ਸ਼ਬਦ ਦੀ ਬੇਹੁਰਮਤੀ ਦੋ ਅਰਥ ਦੇਣਾ।
ਸ਼ਬਦ ਨੰਗੇ ਦੀ ਸਦਾ ਸਿੱਧੀ ਜ਼ਬਾਨ।
ਸ਼ਬਦ ਨੰਗਾ ਨਾ ਦਏ ਕੋਈ ਇਮਤਿਹਾਨ
ਤੀਰ ਤਿੱਖਾ ਜਿਓਂ ਕਮਾਨੋਂ ਸ਼ੂਕਦਾ ਹੈ।
ਨ੍ਹੇਰਿਆਂ ਦੇ ਜਾਲ ਕਾਲੇ ਫੂਕਦਾ ਹੈ।

ਏਸ ਤੋਂ ਪਹਿਲਾਂ ਕਿ ਮਘਦੇ ਸ਼ਬਦ,
ਹੋ ਜਾਵਣ ਸਵਾਹ।
ਜ਼ਿੰਦਗੀ ਤੁਰਦੀ ਨਿਰੰਤਰ ਠਹਿਰ ਜਾਵੇ,
ਮੇਰੀ ਮੰਨੋ ਇਹ ਸਲਾਹ!
ਸ਼ਬਦ ਨੂੰ ਬੇਪਰਦ ਕਰ ਦੇਵੋ,
ਜੇ ਹੁਣ ਚੰਗਾ ਕਰੋ।
ਸ਼ਬਦ ਨੂੰ ਨੰਗਾ ਕਰੋ।

ਧਰਤੀ ਨਾਦ/ 68